ਸਰਕਾਰੀ ਬੈਂਕਾਂ ਨੇ 9 ਦਿਨਾਂ ''ਚ ਵੰਡਿਆ 81,781 ਕਰੋੜ ਰੁਪਏ ਦਾ ਲੋਨ : ਨਿਰਮਲਾ ਸੀਤਾਰਮਣ

10/14/2019 5:04:44 PM

ਨਵੀਂ ਦਿੱਲੀ — ਦੇਸ਼ ਭਰ 'ਚ ਕੰਮ ਕਰ ਰਹੇ ਸਰਕਾਰੀ ਬੈਂਕਾਂ ਨੇ ਪਿਛਲੇ 9 ਦਿਨਾਂ ਤੋਂ ਚਲੇ ਆ ਰਹੇ 'ਲੋਨ ਮੇਲੇ' 'ਚ ਕਰੀਬ 81,781 ਕਰੋੜ ਰੁਪਏ ਦਾ ਲੋਨ ਵੰਡਿਆ ਹੈ। ਸਰਕਾਰੀ ਬੈਂਕਾਂ ਦੇ ਪ੍ਰਮੁੱਖਾਂ ਨਾਲ ਮੁਲਾਕਾਤ ਕਰਨ ਦੇ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਇਨ੍ਹਾਂ ਵਿਚੋਂ ਕਰੀਬ 34 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਲੋਨ ਸਿਰਫ ਕਾਰੋਬਾਰੀਆਂ ਨੂੰ ਹੀ ਦਿੱਤਾ ਗਿਆ ਹੈ।

ਅਰਥਵਿਵਸਥਾ 'ਚ ਸੁਧਾਰ ਲਈ ਚੁੱਕਿਆ ਕਦਮ

ਵਿੱਤ ਸਕੱਤਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਵਿੱਤ ਮੰਤਰੀ ਨੇ ਸਰਕਾਰੀ ਬੈਂਕਾਂ ਦੇ ਪ੍ਰਮੁੱਖਾਂ ਨਾਲ ਅਰਥਵਿਵਸਥਾ 'ਚ ਸੁਧਾਰ ਲਿਆਉਣ ਲਈ ਚੁੱਕੇ ਗਏ ਕਦਮਾਂ ਬਾਰੇ ਸੰਖੇਪ ਵਿਸਥਾਰ ਨਾਲ ਚਰਚਾ ਕੀਤੀ। ਵਿੱਤ ਸਕੱਤਰ ਨੇ ਬੈਠਕ ਦੇ ਬਾਅਦ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੈਂਕਾਂ ਨੇ 34,342 ਕਰੋੜ ਰੁਪਏ ਦਾ ਲੋਨ ਸਿਰਫ ਕਾਰੋਬਾਰੀਆਂ ਨੂੰ ਹੀ ਦਿੱਤਾ ਹੈ।

ਸਰਕਾਰ ਨੇ ਇਸ ਲੋਨ ਮੇਲੇ ਨੂੰ ਦੇਸ਼ ਦੇ 250 ਜ਼ਿਲਿਆਂ 'ਚ ਲਗਾਇਆ ਸੀ। ਵਿੱਤ ਮੰਤਰੀ ਨੇ ਕਿਹਾ ਕਿ ਬੈਂਕਾਂ ਕੋਲ ਲੌੜੀਂਦੀ ਪੂੰਜੀ ਹੈ। ਸਰਕਾਰ ਕੋਸ਼ਿਸ਼ ਕਰ ਰਹੀ ਹੈ ਛੋਟੇ ਕਾਰੋਬਾਰੀਆਂ ਨੂੰ ਵੱਡੇ ਕਾਰਪੋਰੇਟਸ ਤੋਂ ਭੁਗਤਾਨ ਤੈਅ ਤਾਰੀਖ ਤੱਕ ਮਿਲ ਜਾਏ। ਤਾਂ ਜੋ ਛੋਟੇ ਕਾਰੋਬਾਰੀਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ। 
ਅਗਲਾ ਲੋਨ ਮੇਲਾ ਦੀਵਾਲੀ ਤੋਂ ਪਹਿਲਾਂ 21 ਤੋਂ 25 ਅਕਤਬੂਰ ਵਿਚਕਾਰ ਆਯੋਜਿਤ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਲੱਗੇ ਲੋਨ ਮੇਲੇ 'ਚ ਲੋਕਾਂ ਦੀ ਕਾਫੀ ਭੀੜ ਰਹੀ। ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਬੈਂਕਾਂ ਨੇ ਆਪਣੇ ਵਲੋਂ ਕਈ ਤਰ੍ਹਾਂ ਦੇ ਇੰਤਜ਼ਾਮ ਕੀਤੇ ਹੋਏ ਸਨ।