ਬੈਂਕਾਂ ''ਚ ਫਿਰ ਪੂੰਜੀ ਪਾਵੇਗੀ ਸਰਕਾਰ!

12/17/2019 2:58:09 PM

ਨਵੀਂ ਦਿੱਲੀ—ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਇਸ ਸਾਲ ਸਤੰਬਰ 'ਚ ਜਨਤਕ ਖੇਤਰ ਦੇ ਬੈਂਕਾਂ ਦੇ ਏਕੀਕਰਨ ਦੀ ਘੋਸ਼ਣਾ ਦੇ ਕਰੀਬ ਤਿੰਨ ਮਹੀਨੇ ਬਾਅਦ ਇਸ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਇਸ 'ਚ ਸ਼ਾਮਲ 10 ਬੈਂਕ ਆਕਲਨ ਦੇ ਅਗਲੇ ਪੜ੍ਹਾਅ 'ਚ ਹਨ। ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.), ਯੂਨੀਅਨ ਬੈਂਕ ਆਫ ਇੰਡੀਆ, ਕੇਨਰਾ ਬੈਂਕ ਅਤੇ ਇੰਡੀਅਨ ਬੈਂਕ ਨੂੰ ਐਂਕਰ ਬੈਂਕ ਮੰਨਿਆ ਜਾਂਦਾ ਹੈ ਜੋ ਉਮੀਦਤਨ 6 ਛੋਟੇ ਬੈਂਕਾਂ ਦਾ ਆਪਣੇ 'ਚ ਰਲੇਵਾਂ ਕਰਨਗੇ। ਰਲੇਵੇਂ ਨਾਲ ਬੈਂਕਾਂ 'ਤੇ ਹੋਰ ਪ੍ਰਬੰਧ ਦਾ ਬੋਝ ਆਵੇਗਾ, ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ ਅਗਲੇ ਆਮ ਬਜਟ 'ਚ ਜਨਤਕ ਖੇਤਰ ਦੇ ਬੈਂਕਾਂ 'ਚ ਪੂੰਜੀ ਪਾਉਣ ਦੇ ਇਕ ਹੋਰ ਪੜ੍ਹਾਅ ਦੀ ਸ਼ੁਰੂਆਤ ਹੋ ਸਕਦੀ ਹੈ।
ਬੈਂਕਾਂ ਨੂੰ ਕਿੰਨੀ ਮਾਤਰਾ 'ਚ ਪੂੰਜੀ ਦੀ ਲੋੜ ਹੋਵੇਗੀ ਅਤੇ ਸਰਕਾਰ ਇਸ 'ਚ ਕਿੰਨੀ ਪੂੰਜੀ ਦਾ ਯੋਗਦਾਨ ਕਰ ਸਕਦੀ ਹੈ, ਇਸ ਬਾਰੇ 'ਚ ਜਾਂਚ-ਪਰਖ ਕੇ ਪ੍ਰਕਿਰਿਆ ਜੋਰ-ਸ਼ੋਰ ਨਾਲ ਕੀਤੀ ਜਾ ਰਹੀ ਹੈ। ਕੇਨਰਾ ਬੈਂਕ ਨੇ ਆਡਿਟ ਅਤੇ ਕੰਸਲਟੈਂਸੀ ਫਰਮ ਪੀ.ਡਬਲਿਊ.ਸੀ. ਨੂੰ ਨਿਯੁਕਤ ਕੀਤਾ ਹੈ, ਉੱਧਰ ਇੰਡੀਅਨ ਬੈਂਕ ਨੇ ਕੇ.ਪੀ.ਐੱਮ.ਜੀ.ਨੂੰ ਨਿਯੁਕਤ ਕੀਤਾ ਹੈ। ਡੇਲਾਇਟ ਨੂੰ ਪੀ.ਐੱਨ.ਬੀ. ਅਤੇ ਯੂਨੀਅਨ ਬੈਂਕ ਤੋਂ ਇਸ ਕੰਮ ਦੀ ਜ਼ਿੰਮੇਵਾਰੀ ਮਿਲੀ ਹੈ।
ਇੰਡੀਅਨ ਬੈਂਕ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਧਿਕਾਰੀ ਪਦਮਜ਼ਾ ਚੁੰਦਰੂ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਜਾਂਚ-ਪਰਖ ਦੀ ਪ੍ਰਕਿਰਿਆ ਦਸੰਬਰ ਤੱਕ ਪੂਰੀ ਹੋ ਜਾਵੇਗੀ। ਜਨਤਕ ਖੇਤਰ ਦੇ ਇਕ ਬੈਂਕ ਦੇ ਸਾਬਕਾ ਕਾਰਜਧਿਕਾਰੀ ਮੁਤਾਬਕ ਰਲੇਵੇਂ ਦੀ ਪ੍ਰਕਿਰਿਆ ਚੱਲ ਰਹੀ ਹੈ, ਉੱਧਰ ਏਕੀਕਰਣ 'ਚ ਸ਼ਾਮਲ ਸਾਰੇ ਬੈਕਾਂ ਦੇ ਜਾਂਚ-ਪਰਖ ਦਾ ਕੰਮ 31 ਦਸੰਬਰ ਤੱਕ ਪੂਰਾ ਕਰਨ ਨੂੰ ਕਿਹਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜਨਵਰੀ 2020 ਦੀ ਪਹਿਲਾਂ ਜਾਂ ਦੂਜੇ ਹਫਤੇ 'ਚ ਇਸ ਜਾਂਚ-ਪਰਖ ਦੇ ਨਤੀਜੇ ਸਾਹਮਣੇ ਆਉਣ ਦੀ ਉਮੀਦ ਹੈ ਅਤੇ ਇਹ ਵੀ ਪਤਾ ਚੱਲ ਜਾਵੇਗਾ ਕਿ ਐਂਕਰ ਬੈਂਕ ਨੂੰ ਕਿੰਨਾ ਹੋਰ ਪ੍ਰਬੰਧ ਕਰਨਾ ਪਵੇਗਾ ਅਤੇ ਰਲੇਵੇਂ ਦੀ ਵਜ੍ਹਾ ਨਾਲ ਬੈਂਕਾਂ ਨੂੰ ਆਪਣੇ ਖਾਤੇ 'ਚ ਉਸ ਨੂੰ ਸ਼ਾਮਲ ਕਰਨਾ ਹੋਵੇਗਾ।


Aarti dhillon

Content Editor

Related News