ਸਰਕਾਰ ਦਾ ਬਕਾਇਆ ਕਰਜ਼ਾ ਦੂਜੀ ਤਿਮਾਹੀ ’ਚ 5.6 ਫ਼ੀਸਦੀ ਵੱਧ ਕੇ 107.04 ਲੱਖ ਕਰੋੜ ਰੁਪਏ

12/31/2020 4:20:56 PM

ਨਵੀਂ ਦਿੱਲੀ (ਭਾਸ਼ਾ) : ਜਨਤਕ ਕਰਜ਼ੇ ’ਤੇ ਬੁੱਧਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਸਰਕਾਰ ਦੀ ਕੁੱਲ ਦੇਣਦਾਰੀ ਸਤੰਬਰ 2020 ਨੂੰ ਖ਼ਤਮ ਹੋਈ ਤਿਮਾਹੀ ’ਚ 5.6 ਫ਼ੀਸਦੀ ਵੱਧ ਕੇ 107.04 ਲੱਖ ਕਰੋੜ ਰੁਪਏ ਹੋ ਗਈ। ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਦੇ ਅੰਤ ’ਚ ਸਰਕਾਰ ਦਾ ਬਕਾਇਆ ਕੁੱਲ ਕਰਜ਼ਾ 101.3 ਲੱਖ ਕਰੋੜ ਰੁਪਏ ਸੀ। ਤਿਮਾਹੀ ਆਧਾਰ ’ਤੇ ਕੁੱੱਲ ਦੇਣਦਾਰੀ ’ਚ 5.6 ਫ਼ੀਸਦੀ ਦਾ ਵਾਧਾ ਕੋਵਿਡ-19 ਸੰਕਟ ਕਾਰਣ ਮਾਲੀ ਸੰਗ੍ਰਿਹ ਅਤੇ ਵਧਦੇ ਖਰਚ ’ਤੇ ਦਬਾਅ ਨੂੰ ਦਰਸਾਉਂਦੀ ਹੈ।

ਜਨਤਕ ਕਰਜ਼ਾ ਪ੍ਰਬੰਧਨ ’ਤੇ ਤਾਜ਼ਾ ਤਿਮਾਹੀ ਰਿਪੋਰਟ ਮੁਤਾਬਕ ਜਨਤਕ ਕਰਜ਼ਾ ਸਤੰਬਰ 2020 ਦੇ ਅੰਤ ’ਚ ਕੁੱਲ ਬਕਾਇਆ ਦੇਣਦਾਰੀਆਂ ਦਾ 91.1 ਫ਼ੀਸਦੀ ਸੀ। ਇਸ ’ਚ ਕਿਹਾ ਗਿਆ ਹੈ ਕਿ ਮਿਤੀ ਸਿਕਿਓਰਿਟੀਜ਼ ਦੇ ਪ੍ਰਾਇਮਰੀ ਇਸ਼ੂ ਦਾ ਵੇਟਿਡ ਔਸਤ ਰਿਟਰਨ ਵਿੱਤੀ ਸਾਲ 2020-21 ਦੀ ਦੂਜੀ ਤਿਮਾਹੀ ’ਚ ਥੋੜ੍ਹਾ ਘੱਟ ਕੇ 5.70 ਫ਼ੀਸਦੀ ਰਿਹਾ ਜੋ ਪਹਿਲੀ ਤਿਮਾਹੀ ’ਚ 5.80 ਸੀ। ਕੇਂਦਰ ਸਰਕਾਰ ਨੇ ਪਹਿਲੀ ਤਿਮਾਹੀ ’ਚ 3,46,00 ਕਰੋੜ ਰੁਪਏ ਦੀਆਂ ਮਿਤੀ ਸਿਕਿਓਰਿਟੀਜ਼ ਜਾਰੀ ਕੀਤੀਆਂ, ਜਦੋਂ ਕਿ ਇਕ ਸਾਲ ਦੀ ਸਮਾਨ ਮਿਆਦ ’ਚ ਇਹ ਅੰਕੜਾ 2,21,000 ਕਰੋੜ ਰੁਪਏ ਸੀ।
 

cherry

This news is Content Editor cherry