ਗੂਗਲ 'ਤੇ ਮਈ 'ਚ ਕੋਰੋਨਾ ਵਾਇਰਸ ਬਾਰੇ ਖੋਜ ਕਰਨ ਵਿਚ ਆਈ ਕਮੀ

06/08/2020 9:52:18 PM

ਨਵੀਂ ਦਿੱਲੀ- ਕਈ ਹਫਤਿਆਂ ਤੱਕ ਲੋਕਾਂ ਦੇ ਵਿਚਕਾਰ ਚਰਚਾ ਦਾ ਵਿਸ਼ਾ ਬਣੇ ਰਹਿਣ ਦੇ ਬਾਅਦ ਲੱਗਦਾ ਹੈ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਲੋਕਾਂ ਦੀ ਜਾਨਣ ਦੀ ਇੱਛਾ ਖਤਮ ਹੋ ਰਹੀ ਹੈ। 
ਗੂਗਲ 'ਤੇ ਮਈ ਵਿਚ ਕੋਰੋਨਾ ਵਾਇਰਸ ਨਾਲ ਜੁੜੀ ਜਾਣਕਾਰੀ ਲੱਭਣ ਦੇ ਮਾਮਲੇ ਵਿਚ ਕਮੀ ਆਈ ਹੈ ਅਤੇ ਲੋਕ ਵਾਪਸ ਫਿਲਮਾਂ, ਗੀਤ-ਸੰਗੀਤ ਅਤੇ ਮੌਸਮ ਦੀ ਜਾਣਕਾਰੀ ਵੱਲ ਧਿਆਨ ਲਗਾ ਰਹੇ ਹਨ। ਮਈ ਵਿਚ ਗੂਗਲ 'ਤੇ ਸਭ ਤੋਂ ਜ਼ਿਆਦਾ ਲੋਕਾਂ ਨੇ ਲਾਕਡਾਊਨ 4.0 ਬਾਰੇ ਸਰਚ ਕੀਤਾ।

ਇਸ ਦੇ ਬਾਅਦ ਦੂਜੇ ਸਥਾਨ 'ਤੇ 'ਈਦ ਮੁਬਾਰਕ' ਰਿਹਾ। ਕੋਰੋਨਾ ਵਾਇਰਸ ਬਾਰੇ ਸਰਚ ਫਿਸਲ ਕੇ 12ਵੇਂ ਸਥਾਨ 'ਤੇ ਆ ਗਈ। ਜਦਕਿ ਫਿਲਮ, ਸਮਾਚਾਰ, ਮੌਸਮ ਅਤੇ ਸ਼ਬਦਾਂ ਦੇ ਅਰਥਾਂ ਨਾਲ ਜੁੜੀਆਂ ਜਾਣਕਾਰੀਆਂ ਲੋਕ ਗੂਗਲ 'ਤੇ ਲੱਭ ਰਹੇ ਹਨ। ਹਾਲਾਂਕਿ ਦੇਸ਼ ਭਰ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਹ ਸਾਰੇ ਅੰਕੜੇ ਭਾਰਤ ਵਿਚ ਲੋਕਾਂ ਦੇ ਸਰਚ ਨਤੀਜਿਆਂ 'ਤੇ ਆਧਾਰਿਤ ਹਨ। ਇਹ ਦਿਖਾਉਂਦਾ ਹੈ ਕਿ ਲੋਕ ਕੋਵਿਡ-19 ਸੰਕਟ ਤੋਂ ਪਹਿਲਾਂ ਦੀ ਸਥਿਤੀ ਵਿਚ ਵਾਪਸ ਜਾ ਰਹੇ ਹਨ। ਮਹਾਮਾਰੀ ਦੇ ਚੱਲਦਿਆਂ ਕ੍ਰਿਕਟ ਦਾ ਕੋਈ ਟੂਰਨਾਮੈਂਟ ਨਹੀਂ ਚੱਲ ਰਿਹਾ ਹੈ ਪਰ ਇਸ ਬਾਰੇ ਸਰਚ ਪੰਜ ਗੁਣਾ ਵੱਧ ਗਈ ਹੈ।

Sanjeev

This news is Content Editor Sanjeev