ਯੂਰਪੀ ਯੂਨੀਅਨ ਨੇ ਗੂਗਲ 'ਤੇ 1.49 ਅਰਬ ਯੂਰੋ ਦਾ ਲਗਾਇਆ ਜੁਰਮਾਨਾ

03/20/2019 7:07:16 PM

ਨਵੀਂ ਦਿੱਲੀ— ਇੰਟਰਨੈੱਟ ਸੇਵਾਵਾਂ ਦੇਣ ਵਾਲੀ ਕੰਪਨੀ ਗੂਗਲ ਨੂੰ ਇਕ ਵਾਰ ਫਿਰ ਯੂਰਪੀ ਯੂਨੀਅਨ ਨੇ ਭਾਰੀ ਜੁਰਮਾਨਾ ਲਗਾਇਆ ਹੈ। ਈ.ਯੂ. ਨੇ ਕਾਨੂੰਨ ਦੀ ਉਲੰਘਣਾ ਨੂੰ ਲੈ ਕੇ ਗੂਗਲ 'ਤੇ 1.49 ਅਰਬ ਯੂਰੋ ਯਾਨੀ ਲਗਭਗ 116 ਅਰਬ ਡਾਲਰ ਦਾ ਜੁਰਮਾਨਾ ਲਗਾਇਆ ਹੈ। ਯੂਰਪੀ ਯੂਨੀਅਨ ਦੀ ਆਯੁਕਤ ਮਾਰਗ੍ਰੇਟ ਨੇ ਕਿਹਾ ਕਿ ਆਯੋਗ ਨੇ ਆਨਲਾਈਨ ਖੋਜ਼ ਵਿਗਿਆਪਨ ਦੀ ਬ੍ਰੋਕਿੰਗ ਮਾਮਲੇ 'ਚ ਬਾਜ਼ਾਰ 'ਚ ਆਪਣੀ ਮਜ਼ਬੂਤ ਸਥਿਤੀ ਦੇ ਦੁਰੂਉਪਯੋਗ ਨੂੰ ਲੈ ਕੇ ਗੂਗਲ 'ਤੇ 1.49 ਅਰਬ ਯੂਰੋ ਦਾ ਜੁਰਮਾਨਾ ਲਗਾਇਆ ਹੈ।
ਸਾਲ 2018 'ਚ ਲੱਗ ਚੁੱਕਾ ਹੈ ਜੁਰਮਾਨਾ
ਗੂਗਲ 'ਤੇ ਇਹ ਜੁਰਮਾਨਾ ਆਨਲਾਈਨ ਵਿਗਿਆਪਨ 'ਚ ਪੱਖਪਾਤ ਨੂੰ ਲੈ ਕੇ ਲੱਗਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਜੁਲਾਈ 'ਚ ਯੂਰਪੀ ਆਯੋਗ ਗੂਗਲ 'ਤੇ ਇਸ ਗੱਲ ਨੂੰ ਲੈ ਕੇ 344 ਅਰਬ ਰੁਪਏ ਦਾ ਜੁਰਮਾਨਾ ਲਗਾਇਆ ਸੀ ਜੋ ਕਿ ਗੂਗਲ 'ਤੇ ਲੱਗਣ ਵਾਲਾ ਸਭ ਤੋਂ ਵੱਡਾ ਜੁਰਮਾਨਾ ਸੀ।
ਕੰਪਨੀਆਂ 'ਤੇ ਰੱਖੀ ਜਾਂਦੀ ਹੈ ਨਜ਼ਰ
ਦਰਅਸਲ ਗੂਗਲ 'ਤੇ ਹਰ ਵਾਰ ਇਹ ਦੋਸ਼ ਲੱਗਦਾ ਹੈ ਕਿ ਉਹ ਆਪਣੇ ਮੋਬਾਇਲ ਡਿਵਾਇਸ ਰਣਨੀਤੀ ਦੇ ਤਹਿਤ ਗੂਗਲ ਸਰਚ ਇੰਜਨ ਨੂੰ ਗਲਤ ਤਰੀਕੇ ਨਾਲ ਪ੍ਰਸਤੁੱਤ ਕਰਦਾ ਹੈ। ਇਸ ਦੇ ਨਾਲ ਹੀ ਤੁਹਾਨੂੰ ਯਾਦ ਦਿਵਾਉਂਦੇ ਚੱਲੇ ਕਿ ਸਾਲ 2017 ਤੋਂ ਬਾਅਦ ਹੁਣ ਗੂਗਲ 'ਤੇ ਲੱਗਣ ਵਾਲਾ ਇਹ ਤੀਜਾ ਬਹੁਤ ਵੱਡਾ ਜੁਰਮਾਨਾ ਹੈ। ਜ਼ਿਕਰਯੋਗ ਹੈ ਕਿ ਯੂਰਪੀ ਗੂਗਲ, ਐਮਾਜਾਨ, ਐਪਲ ਅਤੇ ਫੇਸਬੁੱਕ ਜਿਹੀਆਂ ਕੰਪਨੀਆਂ 'ਤੇ ਗਹਿਰੀ ਨਜ਼ਰ ਰੱਖਦੀ ਹੈ ਅਤੇ ਨਿਯਮਾਂ ਦੀ ਉਲੰਘਣਾ ਹੋਣ 'ਤੇ ਜਾਂਚ ਕਰਦਾ ਹੈ।

satpal klair

This news is Content Editor satpal klair