ਗੂਗਲ AI ਸਟਾਰਟਅਪ ਕਰੈਕਟਰ. AI ’ਚ ਨਿਵੇਸ਼ ਕਰਨ ਲਈ ਕਰ ਰਹੀ ਹੈ ਗੱਲਬਾਤ

11/13/2023 10:22:15 AM

ਨਵੀਂ ਦਿੱਲੀ (ਇੰਟ.)– ਗੂਗਲ ਆਰਟੀਫਿਸ਼ੀਅਲ ਇੰਟੈਲੀਜੈਂਸ (ਏ. ਆਈ.) ਦੇ ਖੇਤਰ ਵਿੱਚ ਕੰਮ ਕਰਨ ਵਾਲੇ ਸਟਾਰਟਅਪ ਕਰੈਕਟਰ. ਏ. ਆਈ. ਵਿਚ ਅਰਬਾਂ ਰੁਪਏ ਦਾ ਨਿਵੇਸ਼ ਕਰਨ ਲਈ ਗੱਲਬਾਤ ਕਰ ਰਹੀ ਹੈ। ਸਟਾਰਟਅਪ ਨੂੰ ਮਾਡਲਾਂ ਨੂੰ ਸਿਖਲਾਈ ਦੇਣ ਅਤੇ ਯੂਜ਼ਰਸ ਦੀ ਮੰਗ ਨੂੰ ਪੂਰਾ ਕਰਨ ਲਈ ਪੂੰਜੀ ਦੀ ਲੋੜ ਹੈ। ਦੱਸ ਦੇਈਏ ਕਿ ਕਰੈਕਟਰ.ਏ. ਆਈ. ਗੂਗਲ ਨਾਲ ਪਹਿਲਾਂ ਤੋਂ ਹੀ ਕੰਮ ਕਰ ਰਹੀ ਹੈ, ਜਿਸ ਵਿਚ ਉਹ ਮਾਡਲ ਨੂੰ ਸਿਖਲਾਈ ਦੇਣ ਲਈ ਗੂਗਲ ਕਲਾਊਡ ਅਤੇ ਟੈਨਸ਼ਨ ਪ੍ਰੋਸੈਸਿੰਗ ਯੂਨਿਟ (ਟੀ. ਪੀ. ਯੂ.) ਦੀ ਵਰਤੋਂ ਕਰਦੀ ਹੈ।

ਇਹ ਵੀ ਪੜ੍ਹੋ - ਧਨਤੇਰਸ ਮੌਕੇ ਦੇਸ਼ ਭਰ 'ਚ ਵਿਕਿਆ 27,000 ਕਰੋੜ ਦਾ ਸੋਨਾ, ਚਾਂਦੀ ਦੀ ਵੀ ਹੋਈ ਜ਼ੋਰਦਾਰ ਵਿਕਰੀ

ਸਟਾਰਟਅਪ ਫੰਡਿੰਗ ਲਈ ਕਰ ਰਹੀ ਗੱਲਬਾਤ
ਕਰੈਕਟਰ. ਏ. ਆਈ. ਨਿਵੇਸ਼ਕਾਂ ਤੋਂ ਇਕਵਿਟੀ ਫੰਡਿੰਗ ਜੁਟਾਉਣ ਲਈ ਗੱਲਬਾਤ ਕਰ ਰਹੀ ਹੈ, ਜਿਸ ਨਾਲ ਕੰਪਨੀ ਦਾ ਮੁੱਲ 5 ਅਰਬ ਡਾਲਰ (ਲਗਭਗ 416 ਅਰਬ ਰੁਪਏ) ਤੋਂ ਵੱਧ ਹੋ ਸਕਦਾ ਹੈ। ਸਟਾਰਟਅਪ ਨੇ ਆਂਦ੍ਰੇਸੇਨ ਹੋਰੋਵਿਟਜ਼ ਦੀ ਅਗਵਾਈ ਵਿਚ 1 ਅਰਬ ਡਾਲਰ (ਲਗਭਗ 83 ਅਰਬ ਰੁਪਏ) ਦੇ ਮੁਲਾਂਕਣ ’ਤੇ ਇਕ ਫੰਡਿੰਗ ਰਾਊਂਡ ’ਚ 15 ਕਰੋੜ ਡਾਲਰ (ਲਗਭਗ 1,249 ਕਰੋੜ ਰੁਪਏ) ਜੁਟਾਏ ਸਨ। ਗੂਗਲ ਏ. ਆਈ. ਸਟਾਰਟਅਪਸ ਵਿਚ ਨਿਵੇਸ਼ ਕਰ ਰਹੀ ਹੈ, ਜਿਸ ਵਿਚ ਮਾਡਲ ਨਿਰਮਾਤਾ ਐਂਥ੍ਰੋਪਿਕ ਲਈ ਕੀਤਾ ਗਿਆ ਨਿਵੇਸ਼ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ - ਤਿਉਹਾਰਾਂ ਮੌਕੇ ਕ੍ਰੈਡਿਟ-ਡੈਬਿਟ ਕਾਰਡ ਤੋਂ ਸ਼ਾਪਿੰਗ ਕਰਨ ਵਾਲਿਆਂ ਲਈ ਖ਼ਾਸ ਖ਼ਬਰ, ਮਿਲ ਰਿਹੈ ਵੱਡਾ ਆਫ਼ਰ

ਕਰੈਕਟਰ. ਏ. ਆਈ. ਯੂਜ਼ਰਸ ਨੂੰ ਮੁਫਤ ’ਚ ਦਿੰਦੀ ਹੈ ਕੁੱਝ ਸਹੂਲਤਾਂ
ਕਰੈਕਟਰ. ਏ. ਆਈ. ਦੀ ਸਥਾਪਨਾ ਗੂਗਲ ਦੇ ਸਾਬਕਾ ਕਰਮਚਾਰੀ ਨੋਮ ਸ਼ਾਜੀਰ ਅਤੇ ਡੈਨੀਅਲ ਡੀ ਫ੍ਰੀਟਾਸ ਨੇ ਕੀਤੀ ਸੀ। ਇਹ ਯੂਜ਼ਰਸ ਨੂੰ ਚੈਟਬਾਟ ਅਤੇ ਏ. ਆਈ. ਅਸਿਸਟੈਂਟ ਬਣਾਉਂਦੇ ਸਮੇਂ ਕੁੱਝ ਮਸ਼ਹੂਰ ਹਸਤੀਆਂ ਦੇ ਵਰਚੁਅਲ ਵਰਜ਼ਨ ਨਾਲ ਬਿਨਾਂ ਕਿਸੇ ਫੀਸ ਚੈਟ ਕਰਨ ਦੀ ਇਜਾਜ਼ਤ ਦਿੰਦੀ ਹੈ। ਕੰਪਨੀ ਉਨ੍ਹਾਂ ਯੂਜ਼ਰਸ ਲਈ ਮੈਂਬਰਸ਼ਿਪ ਪਲਾਨ ਵੀ ਪੇਸ਼ ਕਰਦੀ ਹੈ, ਜੋ ਚੈਟਬਾਟ ਤੱਕ ਪਹੁੰਚਾਉਣ ਲਈ ਵਰਚੁਅਲ ਲਾਈਨ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ ਹਨ। ਇਸ ਪਲਾਨ ਦੀ ਕੀਮਤ ਲਗਭਗ 832 ਰੁਪਏ ਪ੍ਰਤੀ ਮਹੀਨਾ ਹੈ।

ਇਹ ਵੀ ਪੜ੍ਹੋ - ਧਨਤੇਰਸ ਮੌਕੇ ਦੇਸ਼ ’ਚ ਹੋਵੇਗਾ 50,000 ਕਰੋੜ ਦਾ ਕਾਰੋਬਾਰ! ਚੀਨ ਨੂੰ ਲੱਗਾ 1 ਲੱਖ ਕਰੋੜ ਦਾ ਚੂਨਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur