ਖੁਸ਼ਖਬਰੀ, ਬੱਚਾ ਗੋਦ ਲੈਣ 'ਤੇ ਹੁਣ ਨਹੀਂ ਦੇਣਾ ਪਵੇਗਾ ਟੈਕਸ

11/02/2019 12:43:57 PM

ਨਵੀਂ ਦਿੱਲੀ—ਕੀ ਤੁਹਾਨੂੰ ਪਤਾ ਹੈ ਕਿ ਆਪਣੇ ਦੇਸ਼ 'ਚ ਜੇਕਰ ਕੋਈ ਬੱਚੇ ਨੂੰ ਗੋਦ ਲੈਣਾ ਚਾਹੁੰਦਾ ਹੈ ਤਾਂ ਕਾਨੂੰਨੀ ਪ੍ਰਕਿਰਿਆ ਦੇ ਇਲਾਵਾ ਉਸ ਦੇ ਜੀ.ਐੱਸ.ਟੀ. ਦੇ ਅੰਤਰਗਤ ਟੈਕਸ ਭਰਨਾ ਪੈਂਦਾ ਹੈ। ਮਤਲਬ ਬੱਚੇ ਨੂੰ ਸਾਮਾਨ ਜਾਂ ਸਰਵਿਸ 'ਚੋਂ ਕੁਝ ਵੀ ਮੰਨਿਆ ਜਾ ਸਕਦਾ ਹੈ। ਬੱਚੇ ਨੂੰ ਗੋਦ ਲੈਣਾ ਇਕ ਤਰ੍ਹਾਂ ਨਾਲ ਕਮਰਸ਼ਲ ਟ੍ਰਾਂਜੈਕਸ਼ਨ ਮੰਨਿਆ ਜਾਂਦਾ ਹੈ ਪਰ ਹੁਣ ਇਸ ਦਾ ਵਿਰੋਧ ਸ਼ੁਰੂ ਹੋ ਗਿਆ ਹੈ ਅਤੇ ਜੀ.ਐੱਸ.ਟੀ ਨਹੀਂ ਦੇਣ ਦਾ ਆਦੇਸ਼ ਦਿੱਤਾ ਗਿਆ ਹੈ।
ਵਰਤਮਾਨ ਨਿਯਮ ਦਾ ਵਿਰੋਧ


ਅਥਾਰਟੀ ਆਫ ਅਡਵਾਂਸ ਰੂਲਿੰਗਸ ਦੀ ਮਹਾਰਾਸ਼ਟਰ ਬੈਂਚ ਨੇ ਕਿਹਾ ਕਿ ਹੁਣ ਬੱਚੇ ਨੂੰ ਗੋਦ ਲੈਣ 'ਤੇ ਜੀ.ਐੱਸ.ਟੀ. ਨਹੀਂ ਦੇਣਾ ਹੋਵੇਗਾ। ਏ.ਏ.ਆਰ. ਨੇ ਇਹ ਫੈਸਲਾ ਅਡਾਪਸ਼ਨ ਏਜੰਸੀ ਚੈਰੀਟੇਬਲ ਟਰੱਸਟ ਦੀ ਦਲੀਲ 'ਤੇ ਸੁਣਾਇਆ ਹੈ ਜਿਸ 'ਚ ਕਿਹਾ ਗਿਆ ਹੈ ਕਿ ਬੱਚੇ ਕੋਈ ਪ੍ਰਾਡੈਕਟ ਨਹੀਂ ਹਨ ਅਤੇ ਏਜੰਸੀ ਗੋਦ ਲੈਣ ਵਾਲੇ ਮਾਤਾ-ਪਿਤਾ ਨੂੰ ਕਿਸੇ ਤਰ੍ਹਾਂ ਦੀ ਸੇਵਾ ਨਹੀਂ ਪ੍ਰਦਾਨ ਕਰਦੀ ਹੈ।

ਵਰਤਮਾਨ 'ਚ ਕੀ ਹੈ ਨਿਯਮ?
ਵਰਤਮਾਨ ਨਿਯਮ ਦੇ ਮੁਤਾਬਕ ਜੇਕਰ ਕੋਈ ਭਾਰਤੀ ਇਥੇ ਬੱਚੇ ਨੂੰ ਗੋਦ ਲੈਂਦਾ ਹੈ ਤਾਂ ਉਸ ਨੂੰ 40 ਹਜ਼ਾਰ ਰੁਪਏ ਚਾਰਜ ਦੇ ਰੂਪ 'ਚ ਦੇਣੇ ਹੋਣਗੇ। ਕਾਨੂੰਨੀ ਫੀਸ ਅਧਿਕਤਮ 20 ਫੀਸਦੀ (8 ਹਜ਼ਾਰ ਰੁਪਏ ਤੱਕ) ਹੋ ਸਕਦੀ ਹੈ। ਵਿਦੇਸ਼ੀ ਜੇਕਰ ਇਥੇ ਦੇ ਕਿਸੇ ਬੱਚੇ ਨੂੰ ਗੋਦ ਲੈਣਾ ਚਾਹੁੰਦਾ ਹੈ ਤਾਂ ਉਸ ਨੂੰ 5 ਹਜ਼ਾਰ ਡਾਲਰ ਫੀਸ ਦੇ ਰੂਪ 'ਚ ਜਮ੍ਹਾ ਕਰਨਾ ਹੋਵੇਗਾ। ਵਿਦੇਸ਼ੀ ਲਈ ਕਾਨੂੰਨੀ ਫੀਸ 5 ਫੀਸਦੀ ਤੱਕ ਹੋ ਸਕਦਾ ਹੈ।


1 ਬੱਚੇ ਨੂੰ ਗੋਦ ਲੈਣ ਲਈ 10 ਮਾਤਾ-ਪਿਤਾ ਤਿਆਰ
2015 'ਚ ਅਡਾਪਸ਼ਨ ਨੂੰ ਲੈ ਕੇ ਨਿਯਮਾਂ 'ਚ ਕਈ ਮੁੱਖ ਬਦਲਾਅ ਕੀਤੇ ਗਏ ਸਨ ਅਤੇ ਪੂਰੀ ਪ੍ਰਕਿਰਿਆ ਆਨਲਾਈਨ ਕਰ ਦਿੱਤੀ ਗਈ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੀ ਰਿਪੋਰਟ ਮੁਤਾਬਕ ਵਰਤਮਾਨ 'ਚ ਇਕ ਬੱਚੇ ਦੇ ਅਡਾਪਸ਼ਨ ਲਈ ਕਰੀਬ 10 ਮਾਤਾ-ਪਿਤਾ ਤਿਆਰ ਹਨ। ਅਡਾਪਸ਼ਨ ਦੇ ਲਈ ਬੱਚਿਆਂ ਦੀ ਗਿਣਤੀ ਇਸ ਲਈ ਘੱਟ ਹੈ, ਕਿਉਂਕਿ ਜ਼ਿਆਦਾਤਰ ਅਨਾਥ ਬੱਚੇ ਚਾਈਲਡ ਕੇਅਰ ਇੰਸਟੀਚਿਊਸ਼ਨ ਦੇ ਕੋਲ ਹਨ ਅਤੇ ਉਨ੍ਹਾਂ ਨੂੰ ਅਜਿਹੇ ਬੱਚਿਆਂ ਦੀ ਜਾਣਕਾਰੀ ਸੈਂਟਰਲ ਅਡਾਪਸ਼ਨ ਰਿਸੋਰਸ ਏਜੰਸੀ ਦੇ ਨਾਲ ਨਹੀਂ ਸਾਂਝੀ ਕੀਤੀ ਹੈ।

Aarti dhillon

This news is Content Editor Aarti dhillon