ਹੁਣ HDFC ਦੇ ਗਾਹਕਾਂ ਲਈ ਆਈ ਖੁਸ਼ਖਬਰੀ, ਬੈਂਕ ਨੇ ਘਟਾਈਆਂ ਵਿਆਜ ਦਰਾਂ

04/09/2020 4:39:36 PM

ਨਵੀਂ ਦਿੱਲੀ - ਦੇਸ਼ ਦੇ ਸਭ ਤੋਂ ਵੱਡੇ ਨਿੱਜੀ ਖੇਤਰ ਦੇ ਬੈਂਕ, ਐਚ.ਡੀ.ਐੱਫ.ਸੀ. ਬੈਂਕ ਨੇ ਕਰਜ਼ਿਆਂ ਉੱਤੇ ਲੱਗਣ ਵਾਲੀ ਵਿਆਜ ਦਰ ਵਿਚ 0.20 ਪ੍ਰਤੀਸ਼ਤ ਦੀ ਕਮੀ ਕੀਤੀ ਹੈ। ਆਪਣੇ ਕਰਜ਼ਿਆਂ ਦੀ ਲਾਗਤ ਘੱਟ ਹੋ ਜਾਣ ਕਾਰਨ ਬੈਂਕ ਨੇ ਗਾਹਕਾਂ ਨੂੰ ਦਿੱਤੇ ਜਾਣ ਵਾਲੇ ਕਰਜ਼ਿਆਂ ਦੀਆਂ ਵਿਆਜ਼ ਦਰਾਂ ਘਟਾਈਆਂ ਹਨ।

ਬੈਂਕ ਦੀ ਵੈਬਸਾਈਟ ਦੇ ਅਨੁਸਾਰ, ਫੰਡ ਦੀ ਮਾਰਜਨਲ ਲਾਗਤ ਅਧਾਰਤ ਵਿਆਜ ਦਰ (ਐਮਸੀਐਲਆਰ) ਦੀ ਮੰਗਲਵਾਰ ਤੋਂ ਸਾਰੇ ਮਿਆਦ ਦੇ ਕਰਜ਼ਿਆਂ ਲਈ ਸਮੀਖਿਆ ਕੀਤੀ ਗਈ ਹੈ। ਇਸ ਸੋਧ ਤੋਂ ਬਾਅਦ ਇਕ ਦਿਨ ਲਈ ਐਮ.ਸੀ.ਐਲ.ਆਰ. 7.60 ਪ੍ਰਤੀਸ਼ਤ ਅਤੇ ਇਕ ਸਾਲ ਦੇ ਕਰਜ਼ੇ ਲਈ ਐਮ.ਸੀ.ਐਲ.ਆਰ. 7.95 ਪ੍ਰਤੀਸ਼ਤ ਹੋਵੇਗੀ। ਬਹੁਤੇ ਕਰਜ਼ੇ ਇਕ ਸਾਲ ਦੇ ਐਮ.ਸੀ.ਐਲ.ਆਰ. ਨਾਲ ਸੰਬੰਧਿਤ ਹੁੰਦੇ ਹਨ। ਤਿੰਨ ਸਾਲ ਦੇ ਕਰਜ਼ੇ 'ਤੇ ਐਮ.ਸੀ.ਐਲ.ਆਰ. 8.15 ਪ੍ਰਤੀਸ਼ਤ ਹੋਵੇਗੀ। ਨਵੀਂਆਂ ਦਰਾਂ 7 ਅਪ੍ਰੈਲ ਤੋਂ ਲਾਗੂ ਹੋ ਜਾਣਗੀਆਂ।

ਇਹ ਵੀ ਦੇਖੋ : ਸੌਖਾ ਨਹੀਂ ਹੋਵੇਗਾ ਹਵਾਈ ਕੰਪਨੀਆਂ ਲਈ ਲਾਕਡਾਊਨ ਤੋਂ ਬਾਅਦ ਫਲਾਈਟਾਂ ਦਾ ਸੰਚਾਲਨ ਕਰਨਾ

Harinder Kaur

This news is Content Editor Harinder Kaur