ਆਰਥਿਕਤਾ ਲਈ ਚੰਗੀ ਖਬਰ, ਨਿਰਮਾਣ ਖੇਤਰ ’ਚ ਸਤੰਬਰ ’ਚ 9 ਸਾਲ ਦੀ ਸਭ ਤੋਂ ਵੱਡੀ ਤੇਜ਼ੀ

10/01/2020 9:45:27 PM

ਮੁੰਬਈ, (ਇੰਟ.)– ਦੇਸ਼ ਦੇ ਨਿਰਮਾਣ ਖੇਤਰ ’ਚ ਸਤੰਬਰ ’ਚ ਲਗਭਗ 9 ਸਾਲ ਦੀ ਸਭ ਤੋਂ ਵੱਡੀ ਤੇਜ਼ੀ ਰਹੀ ਅਤੇ ਇਸ ਦਾ ਆਈ. ਐੱਚ. ਐੱਸ. ਮਾਰਕੀਟ ਖਰੀਦ ਪ੍ਰਬੰਧਕ ਸੂਚਕ ਅੰਕ (ਪੀ. ਐੱਮ. ਆਈ.) ਵਧ ਕੇ 56.8 ਫੀਸਦੀ ’ਤੇ ਪਹੁੰਚ ਗਿਆ। ਆਈ. ਐੱਚ. ਐੱਸ. ਮਾਰਕੀਟ ਵਲੋਂ ਜਾਰੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਅਨਲਾਕ ਦੌਰਾਨ ਆਰਥਿਕ ਸਰਗਰਮੀਆਂ ਦੀ ਛੋਟ ਵਧਣ ਨਾਲ ਕਾਰਖਾਨਿਆਂ ’ਚ ਪੂਰੀ ਸਮਰੱਥਾ ਨਾਲ ਉਤਪਾਦਨ ਹੋਇਆ, ਜੋ ਆਰਥਿਕਤਾ ਲਈ ਚੰਗੀ ਖਬਰ ਹੈ।

ਘਰੇਲੂ ਪੱਧਰ ’ਤੇ ਅਤੇ ਵਿਦੇਸ਼ਾਂ ਤੋਂ ਵੀ ਨਵੇਂ ਆਰਡਰ ’ਚ ਤੇਜ਼ੀ ਆਉਣ ਨਾਲ ਨਿਰਮਾਣ ਸਰਗਰਮੀਆਂ ’ਚ ਮਹੀਨਾ-ਦਰ-ਮਹੀਨਾ ਆਧਾਰ ’ਚ ਜਨਵਰੀ 2012 ਤੋਂ ਬਾਅਦ ਦੀ ਸਭ ਤੋਂ ਵੱਡੀ ਤੇਜ਼ੀ ਦੇਖੀ ਗਈ। ਨਿਰਮਾਣ ਪੀ. ਐੱਮ. ਆਈ. ਅਗਸਤ ’ਚ 52 ਦਰਜ ਕੀਤਾ ਗਿਆ ਸੀ ਜੋ ਸਤੰਬਰ ’ਚ ਵਧ ਕੇ 56.8 ’ਤੇ ਰਿਹਾ। ਸੂਚਕ ਅੰਕ ਦਾ 50 ਤੋਂ ਉੱਪਰ ਰਹਿਣਾ ਸਰਗਰਮੀਆਂ ’ਚ ਤੇਜ਼ੀ ਅਤੇ ਇਸ ਤੋਂ ਹੇਠਾਂ ਰਹਿਣਾ ਗਿਰਾਵਟ ਦਰਸਾਉਂਦਾ ਹੈ ਜਦੋਂ ਕਿ 50 ਦਾ ਪੱਧਰ ਸਥਿਰਤਾ ਦਾ ਪ੍ਰਤੀਕ ਹੈ।

ਆਈ. ਐੱਚ. ਐੱਸ. ਮਾਰਕੀਟ ਦੀ ਪਾਲੀਆਨਾ ਡੀ ਲੀਮਾ ਨੇ ਰਿਪੋਰਟ ’ਤੇ ਪ੍ਰਤੀਕਿਰਿਆ ਪ੍ਰਗਟਾਉਂਦੇ ਹੋਏ ਕਿਹਾ ਕਿ ਭਾਰਤੀ ਨਿਰਮਾਣ ਖੇਤਰ ਸਹੀ ਦਿਸ਼ਾ ’ਚ ਵਧ ਰਿਹਾ ਹੈ। ਸਤੰਬਰ ’ਚ ਕਈ ਸਕਾਰਾਤਮਕ ਗੱਲਾਂ ਰਹੀਆਂ।


Sanjeev

Content Editor

Related News