ਸੋਨਾ ਸਾਲ ਦੇ ਹੇਠਲੇ ਪੱਧਰ ''ਤੇ, ਚਾਂਦੀ ਵੀ ਕਮਜ਼ੋਰ

04/18/2019 3:37:04 PM

ਨਵੀਂ ਦਿੱਲੀ—ਵਿਦੇਸ਼ਾਂ 'ਚ ਪੀਲੀ ਧਾਤੂ ਦੇ ਸਾਲ ਦੇ ਹੇਠਲੇ ਪੱਧਰ ਤੱਕ ਉਤਰਨ ਦੇ ਕਾਰਨ ਦਿੱਲੀ ਸਰਾਫਾ ਬਾਜ਼ਾਰ 'ਚ ਵੀਰਵਾਰ ਨੂੰ ਸੋਨਾ 385 ਰੁਪਏ ਫਿਸਲ ਕੇ ਸਾਲ ਦੇ ਹੇਠਲੇ ਪੱਧਰ 32,385 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਚਾਂਦੀ ਵੀ 105 ਰੁਪਏ ਟੁੱਟ ਕੇ 38,245 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ ਵਿਕੀ। ਵਿਦੇਸ਼ੀ ਬਾਜ਼ਾਰਾਂ 'ਚ ਦੁਪਹਿਰ ਬਾਅਦ ਸੋਨੇ 'ਚ ਰਹੀ ਵੱਡੀ ਗਿਰਾਵਟ ਦਾ ਅਸਰ ਸਥਾਨਕ ਬਾਜ਼ਾਰ 'ਚ ਦੇਖਿਆ ਗਿਆ। 
ਬੁੱਧਵਾਰ ਨੂੰ ਮਹਾਵੀਰ ਜਯੰਤੀ ਦੀ ਛੁੱਟੀ ਦੇ ਕਾਰਨ ਦਿੱਲੀ ਸਰਾਫਾ ਬਾਜ਼ਾਰ ਬੰਦ ਰਿਹਾ ਸੀ। ਲੰਡਨ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਨਾ ਹਾਜ਼ਿਰ ਅੱਜ ਉਥੇ ਇਕ ਸਮੇਂ 1,270.99 ਡਾਲਰ ਪ੍ਰਤੀ ਔਂਸ ਤੱਕ ਉਤਰ ਗਿਆ ਜੋ 27 ਦਸੰਬਰ 2018 ਦੇ ਬਾਅਦ ਇਸ ਦਾ ਹੇਠਲਾ ਪੱਧਰ ਹੈ। ਹਾਲਾਂਕਿ ਬਾਅਦ 'ਚ ਕੁਝ ਸੁਧਰਦਾ ਹੋਇਆ ਇਹ 0.85 ਡਾਲਰ ਦੇ ਵਾਧੇ 'ਚ 1,275.85 ਡਾਲਰ ਪ੍ਰਤੀ ਔਂਸ 'ਤੇ ਰਿਹਾ। 
ਜੂਨ ਦਾ ਅਮਰੀਕੀ ਸੋਨਾ ਵਾਇਦਾ ਵੀ 0.20 ਡਾਲਰ ਦੀ ਮਜ਼ਬੂਤੀ ਨਾਲ 1,277 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਸੰਸਾਰਕ ਅਰਥਵਿਵਸਥਾ 'ਚ ਸੁਧਾਰ ਦੇ ਸੰਕੇਤਾਂ ਨਾਲ ਨਿਵੇਸ਼ਕਾਂ ਨੇ ਸੋਨੇ ਨੂੰ ਛੱਡ ਕੇ ਸ਼ੇਅਰਾਂ 'ਚ ਪੈਸਾ ਲਗਾਇਆ ਹੈ। ਇਸ ਨਾਲ ਪੀਲੀ ਧਾਤੂ ਦੀ ਕੀਮਤ ਟੁੱਟੀ ਹੈ। ਕੌਮਾਂਤਰੀ ਬਾਜ਼ਾਰਾਂ 'ਚ ਚਾਂਦੀ ਹਾਜ਼ਿਰ ਵੀ 0.02 ਡਾਲਰ ਚੜ੍ਹ ਕੇ 14.98 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।

Anuradha

This news is Content Editor Anuradha