ਇਕ ਮਹੀਨੇ ਵਿਚ 4000 ਰੁਪਏ ਸਸਤਾ ਹੋਇਆ ਸੋਨਾ, ਜਾਰੀ ਰਹਿ ਸਕਦੀ ਹੈ ਕੀਮਤਾਂ 'ਚ ਕਮੀ

09/13/2020 11:57:26 AM

ਨਵੀਂ ਦਿੱਲੀ — ਦੁਨੀਆ ਦੀ ਸਭ ਤੋਂ ਵੱਡੀ ਅਰਥ-ਵਿਵਸਥਾ ਅਮਰੀਕਾ ਅਤੇ ਯੂਰਪੀ ਦੇਸ਼ਾਂ 'ਚ ਆਰਖਿਕ ਰਿਕਵਰੀ ਦੇ ਸੰਕੇਤ ਮਿਲਣ ਨਾਲ ਸੋਨੇ ਦੀਆਂ ਕੀਮਤਾਂ 'ਤੇ ਦਬਾਅ ਜਾਰੀ ਹੈ। ਸ਼ੁੱਕਰਵਾਰ ਨੂੰ ਕੋਮੈਕਸ 'ਤੇ ਸੋਨੇ ਦੀਆਂ ਕੀਮਤਾਂ 1 ਫ਼ੀਸਦੀ ਤੋਂ ਜ਼ਿਆਦਾ ਡਿੱਗ ਕੇ 1941 ਡਾਲਰ ਪ੍ਰਤੀ ਔਂਸ 'ਤੇ ਆ ਗਈਆਂ। ਇਸ 'ਤੇ ਦੁਨੀਆ ਦੀ ਸਭ ਤੋਂ ਵੱਡੀ ਰੇਟਿੰਗ ਏਜੰਸੀ ਦਾ ਮੰਨਣਾ ਹੈ ਕਿ ਅਗਲੇ ਸਾਲ ਦੀ ਸ਼ੁਰੂਆਤ ਤੱਕ ਸੋਨੇ 'ਚ ਵੱਡੀ ਤੇਜ਼ੀ ਆਉਣ ਦੀ ਸੰਭਾਵਨਾ ਘੱਟ ਹੈ। ਇਕ ਰਿਪੋਰਟ ਮੁਤਾਬਕ ਸੋਨੇ 'ਚ ਤੇਜ਼ੀ ਦੀ ਸੰਭਾਵਨਾ 30 ਫ਼ੀਸਦੀ ਹੈ ਅਤੇ ਕਮੀ ਦੀ ਸੰਭਾਵਨਾ 20 ਫ਼ੀਸਦੀ ਲੱਗ ਰਹੀ ਹੈ। ਜੇਕਰ ਸੋਨੇ ਦੀਆਂ ਕੀਮਤਾਂ ਵਿਚ ਤੇਜ਼ੀ ਆਉਂਦੀ ਹੈ ਤਾਂ ਤਾਂ ਸੋਨੇ ਦੀ ਕੀਮਤ 2275 ਡਾਲਰ ਪ੍ਰਤੀ ਔਂਸ ਦੇ ਭਾਅ ਤੱਕ ਪਹੁੰਚ ਸਕਦੀ ਹੈ। ਦੂਜੇ ਪਾਸੇ ਜੇਕਰ ਕੀਮਤਾਂ 'ਚ ਕਮੀ ਦੀ ਗੱਲ ਕਰੀਏ ਤਾਂ 1600 ਡਾਲਰ ਪ੍ਰਤੀ ਔਂਸ ਦੇ ਪੱਧਰ ਤੱਕ ਡਿੱਗਣ ਦੀ ਸੰਭਾਵਨਾ ਹੈ।

ਇਹ ਵੀ ਦੇਖੋ: ਵਾਤਾਵਰਣ ਪ੍ਰਦੂਸ਼ਣ ਸਬੰਧੀ ਐਮਾਜ਼ੋਨ-ਫਲਿੱਪਕਾਰਟ ਕੰਪਨੀਆਂ 'ਤੇ ਨਕੇਲ ਕੱਸਣ ਦੀ ਤਿਆਰੀ 'ਚ NGT

ਘਰੇਲੂ ਬਾਜ਼ਾਰ

ਹੁਣ ਜੇਕਰ ਘਰੇਲੂ ਬਾਜ਼ਾਰ ਦੀ ਗੱਲ ਕਰੀਏ ਤਾਂ ਮੌਜੂਦਾ ਸਮੇਂ 'ਚ ਸੋਨੇ ਦੀਆਂ ਕੀਮਤਾਂ ਵਿਚ ਕਮੀ ਦੇਖੀ ਜਾ ਰਹੀ ਹੈ। ਇਸ ਦੇ ਪਿੱਛੇ ਮੁੱਖ ਕਾਰਨ ਰੁਪਿਆ ਦੀ ਮਜ਼ਬੂਤੀ ਦੱਸਿਆ ਜਾ ਰਿਹਾ ਹੈ। 10 ਅਗਸਤ ਨੂੰ ਸੋਨੇ ਦੀ ਕੀਮਤ 56200 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਪਹੁੰਚ ਗਈ। ਇਸ ਦੇ ਨਾਲ ਹੀ ਹੁਣ ਇਹ ਘਰੇਲੂ ਬਜ਼ਾਰ ਵਿਚ 52 ਹਜ਼ਾਰ ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ ਹੈ। ਲਗਾਤਾਰ ਚੌਥੇ ਦਿਨ ਦੇ ਵਾਧੇ ਤੋਂ ਬਾਅਦ ਸ਼ੁੱਕਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ ਕਮੀ ਆਈ ਹੈ।

ਇਹ ਵੀ ਦੇਖੋ: ਪੈਨਸ਼ਨ ਲੈਣ ਵਾਲਿਆਂ ਲਈ ਰਾਹਤਭਰੀ ਖ਼ਬਰ, ਸਰਕਾਰ ਨੇ ਇਨ੍ਹਾਂ ਨਿਯਮਾਂ 'ਚ ਦਿੱਤੀ ਢਿੱਲ

Harinder Kaur

This news is Content Editor Harinder Kaur