ਕਮਜ਼ੋਰ ਮੰਗ, ਰੁਪਏ ਦੀ ਮਜ਼ਬੂਤੀ ਨਾਲ ਸੋਨਾ 372 ਰੁਪਏ ਟੁੱਟਿਆ

09/06/2019 5:00:26 PM

ਨਵੀਂ ਦਿੱਲੀ—ਕਮਜ਼ੋਰ ਮੰਗ ਅਤੇ ਰੁਪਏ ਦੀ ਮਜ਼ਬੂਤੀ ਨਾਲ ਰਾਸ਼ਟਰੀ ਰਾਜਧਾਨੀ ਸਰਾਫਾ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ 372 ਰੁਪਏ ਦੀ ਗਿਰਾਵਟ ਦੇ ਨਾਲ 39,278 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ। ਐੱਚ.ਡੀ.ਐੱਫ.ਸੀ. ਸਕਿਓਰਟੀਜ਼ ਨੇ ਇਹ ਜਾਣਕਾਰੀ ਦਿੱਤੀ ਹੈ। ਸੋਨੇ ਦੀਆਂ ਕੀਮਤਾਂ ਦੇ ਨਾਲ ਹੀ ਚਾਂਦੀ ਦੀ ਕੀਮਤ ਵੀ 1,273 ਰੁਪਏ ਦੀ ਹਾਨੀ ਦੇ ਨਾਲ 49,187 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। ਐੱਚ.ਡੀ.ਐੱਫ.ਸੀ. ਸਕਿਓਰਟੀਜ਼ ਦੇ ਸੀਨੀਅਰ ਵਿਸ਼ਲੇਸ਼ਕ, ਤਨਪ ਪਟੇਲ ਨੇ ਕਿਹਾ ਕਿ ਕਮਜ਼ੋਰ ਨਿਵੇਸ਼ ਮੰਗ ਅਤੇ ਮਜ਼ਬੂਤ ਰੁਪਏ ਨਾਲ ਕੀਮਤਾਂ 'ਚ ਗਿਰਾਵਟ ਆਈ। ਸ਼ੁੱਕਰਵਾਰ ਨੂੰ ਦਿਨ 'ਚ ਡਾਲਰ ਦੇ ਮੁਕਾਬਲੇ ਰੁਪਿਆ 21 ਪੈਸੇ ਮਜ਼ਬੂਤ ਹੋ ਗਿਆ। ਕੌਮਾਂਤਰੀ ਬਾਜ਼ਾਰ, ਨਿਊਯਾਰਕ 'ਚ ਸੋਨੇ ਦਾ ਭਾਅ ਘਟਾ ਕੇ 1,510 ਡਾਲਰ ਪ੍ਰਤੀ ਔਂਸ ਰਹਿ ਗਿਆ ਹੈ। ਜਦੋਂਕਿ ਚਾਂਦੀ ਦੀ ਕੀਮਤ ਵੀ ਘਟ ਕੇ 18.30 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਪਟੇਲ ਨੇ ਕਿਹਾ ਕਿ ਅਮਰੀਕਾ ਦੇ ਉਮੀਦ ਤੋਂ ਵਧੀਆ ਆਰਥਿਕ ਅੰਕੜਿਆਂ ਆਉਣ ਦੇ ਬਾਅਦ ਬਾਜ਼ਾਰ 'ਚ ਖਤਰਾ ਧਾਰਨਾ ਦੇ ਨਰਮ ਪੈਣ ਨਾਲ ਸਰਾਫਾ ਮੰਗ ਪ੍ਰਭਾਵਿਤ ਹੋਈ ਹੈ। ਵੀਰਵਾਰ ਦੀ ਸ਼ਾਮ ਸਰਾਫਾ ਕੀਮਤਾਂ 'ਚ ਤਕਨੀਕੀ ਸੁਧਾਰ ਦੇਖਣ ਨੂੰ ਮਿਲਿਆ ਅਤੇ ਬਹੁਮੁੱਲੀ ਧਾਤੂਆਂ ਦੀਆਂ ਕੀਮਤਾਂ 'ਚ ਗਿਰਾਵਟ ਆਈ। ਦਿੱਲੀ 'ਚ 24 ਕੈਰੇਟ ਸੋਨਾ (99.9 ਫੀਸਦੀ ਸ਼ੁੱਧਤਾ) ਵੀਰਵਾਰ ਨੂੰ 39,650 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਹੈ ਜਦੋਂਕਿ ਚਾਂਦੀ 50,460 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਇਆ।

Aarti dhillon

This news is Content Editor Aarti dhillon