ਨਵੇਂ ਸਾਲ ਦੇ ਪਹਿਲੇ ਦਿਨ ਸੋਨਾ ਸਥਿਰ, ਚਾਂਦੀ ਮਜ਼ਬੂਤ

01/01/2018 4:33:59 PM

ਨਵੀਂ ਦਿੱਲੀ—ਨਵੇਂ ਸਾਲ 2018 ਦੇ ਪਹਿਲੇ ਕਾਰੋਬਾਰੀ ਦਿੱਲੀ ਸਰਾਫਾ ਬਾਜ਼ਾਰਾਂ 'ਚ ਸੋਨਾ 30,400 ਰੁਪਏ ਪ੍ਰਤੀ ਦੱਸ ਗ੍ਰਾਮ 'ਤੇ ਸਥਿਰ ਰਿਹਾ। ਹਾਲਾਂਕਿ ਚਾਂਦੀ 120 ਰੁਪਏ ਵਧ ਕੇ 40,100 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ। ਸਰਾਫਾ ਕਾਰੋਬਾਰੀਆਂ ਮੁਤਾਬਕ ਸਥਾਨਕ ਗਹਿਣਾ ਵਿਨਿਰਮਾਤਾਵਾਂ ਦੀ ਮੰਗ ਕਮਜ਼ੋਰ ਰਹਿਣ ਨਾਲ ਸੋਨੇ ਦੀ ਕੀਮਤ ਨਰਮ ਰਹੀ। ਨਵੇਂ ਸਾਲ ਦੇ ਪਹਿਲੇ ਦਿਨ ਦੇ ਜਨਤਕ ਛੁੱਟੀ ਦੇ ਚੱਲਦੇ ਸੰਸਾਰਿਕ ਬਾਜ਼ਾਰ ਬੰਦ ਰਹੇ ਜਿਸ ਕਾਰਨ ਸਥਾਨਕ ਬਾਜ਼ਾਰ ਦੀ ਧਾਰਨਾ 'ਤੇ ਅਸਰ ਪਿਆ ਹੈ।
ਰਾਸ਼ਟਰੀ ਰਾਜਧਾਨੀ 'ਚ 99.9 ਫੀਸਦੀ ਅਤੇ 99.5 ਫੀਸਦੀ ਸ਼ੁੱਧਤਾ ਦੇ ਸੋਨੇ ਦੀ ਕੀਮਤ ਕ੍ਰਮਸ਼:30,400 ਅਤੇ 30,250 ਰੁਪਏ ਪ੍ਰਤੀ ਦੱਸ ਗ੍ਰਾਮ ਰਹੀ। ਸ਼ਨੀਵਾਰ ਨੂੰ ਕਾਰੋਬਾਰ 'ਚ ਸੋਨਾ 175 ਰੁਪਏ ਚੜ੍ਹਿਆ ਸੀ। ਹਾਲਾਂਕਿ ਗਿੰਨੀ ਦੀ ਕੀਮਤ 24,700 ਰੁਪਏ ਪ੍ਰਤੀ ਅੱਠ ਗ੍ਰਾਮ 'ਤੇ ਕਾਇਮ ਰਹੇ। ਉਧਰ ਦੂਜੇ ਪਾਸੇ ਚਾਂਦੀ ਹਾਜ਼ਿਰ 'ਚ 120 ਰੁਪਏ ਦਾ ਵਾਧਾ ਦੇਖਿਆ ਗਿਆ ਅਤੇ ਇਹ 40,100 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ। ਹਫਤਾਵਰ ਡਿਲਵਰੀ ਦੀ ਕੀਮਤ 50 ਰੁਪਏ ਟੁੱਟ ਕੇ 39,170 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਿਆ। ਚਾਂਦੀ ਸਿੱਕੇ ਦੀ ਕੀਮਤ ਵੀ ਪਿਛਲੇ ਪੱਧਰ 'ਤੇ ਹੀ ਬਣੀ ਰਹੀ। ਇਹ 73,000 ਰੁਪਏ ਪ੍ਰਤੀ ਸੈਂਕੜਾਂ ਲਿਵਾਲ ਅਤੇ 74,000 ਰੁਪਏ ਪ੍ਰਤੀ ਸੈਂਕੜਾਂ ਬਿਕਵਾਲ 'ਤੇ ਸਥਿਰ ਰਿਹਾ।