ਸੋਨਾ 200 ਰੁਪਏ ਫਿਸਲਿਆ, ਚਾਂਦੀ ਨੇ ਲਗਾਈ 1,300 ਰੁਪਏ ਦੀ ਛਲਾਂਗ

10/03/2019 2:56:13 PM

ਨਵੀਂ ਦਿੱਲੀ—ਗਹਿਣਾ ਨਿਰਮਾਤਾਵਾਂ ਵਲੋਂ ਗਹਿਣਾ ਮੰਗ ਕਮਜ਼ੋਰ ਰਹਿਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਵੀਰਵਾਰ ਨੂੰ 200 ਰੁਪਏ ਟੁੱਟ ਕੇ 38,270 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ ਹੈ ਜਦੋਂਕਿ ਮਜ਼ਬੂਤ ਉਦਯੋਗਿ ਮੰਗ ਨਾਲ ਚਾਂਦੀ 1,300 ਰੁਪਏ ਉਛਲ ਕੇ ਇਕ ਹਫਤੇ ਦੇ ਸਭ ਤੋਂ ਉੱਚੇ ਪੱਧਰ 'ਤੇ 46,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਵਿਦੇਸ਼ਾਂ 'ਚ ਸੋਨੇ 'ਚ ਮਾਮੂਲੀ ਗਿਰਾਵਟ ਅਤੇ ਚਾਂਦੀ 'ਚ ਤੇਜ਼ੀ ਰਹੀ। ਲੰਡਨ ਅਤੇ ਨਿਊਯਾਰਕ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਸੋਨਾ ਹਾਜ਼ਿਰ 0.98 ਡਾਲਰ ਫਿਸਲ ਕੇ 1,498.20 ਡਾਲਰ ਪ੍ਰਤੀ ਔਂਸ ਰਹਿ ਗਿਆ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 3.40 ਡਾਲਰ ਫਿਸਲ ਕੇ 1,504.50 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਨਿਵੇਸ਼ਕ ਅਮਰੀਕਾ 'ਚ ਰੁਜ਼ਗਾਰ ਦੇ ਅੰਕੜੇ ਜਾਰੀ ਹੋਣ ਤੋਂ ਪਹਿਲਾਂ ਸਾਵਧਾਨੀ ਵਰਤ ਰਹੇ ਹਨ। ਇਸ ਕਾਰਨ ਸੋਨੇ 'ਚ ਅੱਜ ਕੋਈ ਖਾਸ ਬਦਲਾਅ ਨਹੀਂ ਹੋਇਆ। ਕੌਮਾਂਤਰੀ ਪੱਧਰ 'ਤੇ ਚਾਂਦੀ 0.03 ਡਾਲਰ ਦੇ ਵਾਧੇ 'ਚ 17.56 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ।


Aarti dhillon

Content Editor

Related News