ਚਾਂਦੀ 'ਚ 1600 ਤੋਂ ਵੱਧ ਦਾ ਭਾਰੀ ਉਛਾਲ, ਸੋਨਾ ਵੀ ਮਹਿੰਗਾ

08/03/2020 7:57:13 PM

ਨਵੀਂ ਦਿੱਲੀ- ਸਰਾਫਾ ਬਾਜ਼ਾਰ ਵਿਚ ਸੋਮਵਾਰ ਨੂੰ ਸੋਨੇ ਦੀ ਕੀਮਤ 185 ਰੁਪਏ ਦੀ ਤੇਜ਼ੀ ਨਾਲ 54,678 ਰੁਪਏ ਪ੍ਰਤੀ 10 ਗ੍ਰਾਮ ਹੋ ਗਈ। ਐੱਚ. ਡੀ. ਐੱਫ. ਸੀ. ਸਕਿਓਰਟੀਜ਼ ਨੇ ਇਹ ਜਾਣਕਾਰੀ ਦਿੱਤੀ। 
ਸ਼ੁੱਕਰਵਾਰ ਨੂੰ ਬੰਦ ਭਾਅ 54,493 ਰੁਪਏ ਪ੍ਰਤੀ 10 ਗ੍ਰਾਮ ਸੀ। ਚਾਂਦੀ ਵੀ 1,672 ਰੁਪਏ ਉਛਾਲ ਨਾਲ 66,742 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ। ਸ਼ੁੱਕਰਵਾਰ ਨੂੰ ਇਹ 65,070 'ਤੇ ਬੰਦ ਹੋਈ ਸੀ। ਐੱਚ. ਡੀ. ਐੱਫ. ਸੀ. ਸਕਿਓਰਟੀਜ਼ ਦੇ ਉੱਚ ਮਾਹਰ ਤਪਨ ਪਟੇਲ ਨੇ ਕਿਹਾ ਕਿ ਰੁਪਏ ਦੀ ਵਟਾਂਦਰਾ ਦਰ ਵਿਚ ਗਿਰਾਵਟ ਨਾਲ ਦਿੱਲੀ ਵਿਚ 24 ਕੈਰੇਟ ਸੋਨੇ ਦੀ ਹਾਜਰ ਕੀਮਤ ਵਿਚ 185 ਰੁਪਏ ਦੀ ਤੇਜ਼ੀ ਆਈ। 

ਘਰੇਲੂ ਸ਼ੇਅਰ ਬਾਜ਼ਾਰਾਂ ਵਿਚ ਕਮਜ਼ੋਰੀ ਵਿਚਕਾਰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਦੀ ਵਟਾਂਦਰਾ ਦਰ ਸੋਮਵਾਰ ਦਾ 20 ਪੈਸੇ ਦੀ ਗਿਰਾਵਟ ਦਰਸਾਉਂਦੀ 75 ਰੁਪਏ ਪ੍ਰਤੀ ਡਾਲਰ (ਸ਼ੁਰੂਆਤੀ ਅੰਕੜਾ) ਤੋਂ ਹੇਠ ਬੰਦ ਹੋਈ। ਕੌਮਾਂਤਰੀ ਬਾਜ਼ਾਰ ਵਿਚ ਸੋਨਾ ਗਿਰਾਵਟ ਨਾਲ 1,973 ਡਾਲਰ ਪ੍ਰਤੀ ਔਂਸ 'ਤੇ ਸੀ ਜਦਕਿ ਚਾਂਦੀ ਦਾ ਭਾਅ 24.30 ਡਾਲਰ ਪ੍ਰਤੀ ਔਂਸ 'ਤੇ ਬਿਨਾ ਬਦਲੇ ਰਿਹਾ।

Sanjeev

This news is Content Editor Sanjeev