259 ਰੁਪਏ ਸਸਤੀ ਹੋਈ ਚਾਂਦੀ, ਜਾਣੋ ਸਰਾਫਾ ਬਾਜ਼ਾਰ 'ਚ ਸੋਨੇ ਦਾ ਮੁੱਲ

12/18/2020 7:37:29 PM

ਨਵੀਂ ਦਿੱਲੀ- ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ 21 ਰੁਪਏ ਦੀ ਤੇਜ਼ੀ ਨਾਲ 49,644 ਰੁਪਏ ਪ੍ਰਤੀ 10 ਗ੍ਰਾਮ ਰਹੀ, ਜੋ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਲ ਦੀ ਤੇਜ਼ੀ ਨੂੰ ਦਰਸਾਉਂਦੀ ਹੈ। ਐੱਚ. ਡੀ. ਐੱਫ.ਸੀ. ਸਕਿਓਰਟੀਜ਼ ਨੇ ਇਹ ਜਾਣਕਾਰੀ ਦਿੱਤੀ।

ਪਿਛਲੇ ਕਾਰੋਬਾਰੀ ਸੈਸ਼ਨ ਵਿਚ ਸੋਨਾ 49,623 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਦੂਜੇ ਪਾਸੇ ਚਾਂਦੀ 259 ਰੁਪਏ ਦੀ ਗਿਰਾਵਟ ਦੇ ਨਾਲ 66,784 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ। ਚਾਂਦੀ ਦੀ ਪਿਛਲੀ ਬੰਦ ਕੀਮਤ 67,043 ਰੁਪਏ ਪ੍ਰਤੀ ਕਿਲੋਗ੍ਰਾਮ ਸੀ।

ਐੱਚ. ਡੀ. ਐੱਫ.ਸੀ. ਸਕਿਓਰਟੀਜ਼ ਦੇ ਸੀਨੀਅਰ ਕਮੋਡਿਟੀ ਵਿਸ਼ਲੇਸ਼ਕ ਤਪਨ ਪਟੇਲ ਨੇ ਕਿਹਾ, "ਦਿੱਲੀ ਵਿਚ 24 ਕੈਰੇਟ ਸੋਨੇ ਦੀ ਕੀਮਤ ਵਿਚ 21 ਰੁਪਏ ਦਾ ਮਾਮੂਲੀ ਵਾਧਾ ਹੋਇਆ, ਜੋ ਕਿ ਕਾਮੈਕਸ (ਅਮਰੀਕਾ ਆਧਾਰਿਤ ਕਮੋਡਿਟੀ ਐਕਸਚੇਂਜ) ਵਿਚ ਸੋਨੇ ਦੀਆਂ ਕੀਮਤਾਂ ਵਿਚ ਕੱਲ ਰਾਤ ਦੇ ਵਾਧੇ ਨੂੰ ਦਰਸਾਉਂਦਾ ਹੈ।"

ਉਨ੍ਹਾਂ ਕਿਹਾ ਕਿ ਇਸ ਹਫ਼ਤੇ ਤੱਕ ਅਮਰੀਕੀ ਰਾਹਤ ਪੈਕੇਜ ਦੀ ਉਮੀਦ ਕਾਰਨ ਵੀ ਸੋਨੇ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਕੌਮਾਂਤਰੀ ਬਾਜ਼ਾਰ ਵਿਚ ਸੋਨਾ ਕਮਜ਼ੋਰ ਹੋ ਕੇ 1,879 ਡਾਲਰ ਪ੍ਰਤੀ ਔਂਸ' ਤੇ ਆ ਗਿਆ, ਜਦੋਂ ਕਿ ਚਾਂਦੀ ਵੀ ਗਿਰਾਵਟ ਨਾਲ 25.71 ਡਾਲਰ ਪ੍ਰਤੀ ਔਸ 'ਤੇ ਆ ਗਈ।

Sanjeev

This news is Content Editor Sanjeev