ਦਿੱਲੀ ਸਰਾਫਾ ਬਾਜ਼ਾਰ ''ਚ ਦੋਵਾਂ ਕੀਮਤੀ ਧਾਤੂਆਂ ''ਚ ਗਿਰਾਵਟ

10/30/2019 2:40:01 PM

ਨਵੀਂ ਦਿੱਲੀ—ਦਿੱਲੀ ਸਰਾਫਾ ਬਾਜ਼ਾਰ 'ਚ ਬੁੱਧਵਾਰ ਨੂੰ ਦੋਵਾਂ ਕੀਮਤੀ ਧਾਤੂਆਂ 'ਚ ਗਿਰਾਵਟ ਦਾ ਰੁਖ ਰਿਹਾ ਹੈ। ਸੋਨਾ 350 ਰੁਪਏ ਅਤੇ ਚਾਂਦੀ 250 ਰੁਪਏ ਟੁੱਟ ਗਈ। ਕਾਰੋਬਾਰੀਆਂ ਮੁਤਾਬਕ ਦੀਵਾਲੀ ਦੀ ਮੰਗ ਨਿਕਲ ਜਾਣ ਦੇ ਬਾਅਦ ਗਾਹਕੀ ਕਮਜ਼ੋਰ ਰਹੀ। ਵਿਦੇਸ਼ੀ ਬਾਜ਼ਾਰਾਂ ਤੋਂ ਵੀ ਮੰਦੀ ਦੇ ਸਮਾਚਾਰ ਸਨ। ਕੌਮਾਂਤਰੀ ਬਾਜ਼ਾਰ 'ਚ ਦੋਵਾਂ ਕੀਮਤੀ ਧਾਤੂਆਂ ਨਰਮ ਰਹੀਆਂ। ਕਾਮੈਕਸ ਗੋਲਡ ਕਾਰੋਬਾਰ 'ਚ ਸੋਨੇ ਦੇ ਭਾਅ 1489.90 ਡਾਲਰ ਪ੍ਰਤੀ ਟਰਾਈ ਔਂਸ ਬੋਲਿਆ ਗਿਆ। ਚਾਂਦੀ 17.81 ਡਾਲਰ ਪ੍ਰਤੀ ਟਰਾਈ ਔਂਸ 'ਤੇ ਨਰਮ ਸੀ।

Aarti dhillon

This news is Content Editor Aarti dhillon