ਲਗਾਤਾਰ ਚੌਥੇ ਦਿਨ ਸੋਨੇ ਦੀਆਂ ਕੀਮਤਾਂ 'ਚ ਆਈ ਗਿਰਾਵਟ, ਜਾਣੋ 10 ਗ੍ਰਾਮ ਦੇ ਨਵੇਂ ਭਾਅ

01/14/2020 4:45:38 PM

ਨਵੀਂ ਦਿੱਲੀ—ਅਮਰੀਕਾ ਅਤੇ ਚੀਨ ਦੇ ਵਿਚਕਾਰ ਟਰੇਡ ਵਾਰ ਰੋਕਣ ਨਾਲ ਜੁੜੀ ਡੀਲ 'ਤੇ ਹਸਤਾਖਰ 15 ਜਨਵਰੀ ਹੋਣ ਦੀ ਉਮੀਦ ਦੇ ਚੱਲਦੇ ਦੁਨੀਆ ਭਰ ਦੇ ਬਾਜ਼ਾਰਾਂ 'ਚ ਸੋਨੇ ਦੀ ਕੀਮਤ ਫਿਸਲ ਗਈ ਹੈ। ਇਸ ਦਾ ਅਸਰ ਘਰੇਲੂ ਸਰਾਫਾ ਬਾਜ਼ਾਰ 'ਤੇ ਵੀ ਦਿਸ ਰਿਹਾ ਹੈ। ਮੰਗਲਵਾਰ ਦੇ ਦਿਨ ਦਿੱਲੀ ਦੇ ਸਰਾਫਾ ਬਾਜ਼ਾਰ 'ਚ 10 ਗ੍ਰਾਮ ਸੋਨੇ ਦੀ ਕੀਮਤ 61 ਰੁਪਏ ਡਿੱਗ ਗਈ ਹੈ। ਉੱਧਰ ਚਾਂਦੀ ਦੀਆਂ ਕੀਮਤਾਂ 'ਚ 602 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਤੁਹਾਨੂੰ ਦੱਸ ਦੇਈਏ ਕਿ ਘਰੇਲੂ ਸਰਾਫਾ ਬਾਜ਼ਾਰ 'ਚ 8 ਜਨਵਰੀ ਨੂੰ ਸੋਨੇ ਦੀਆਂ ਕੀਮਤਾਂ ਨੇ ਸਭ ਤੋਂ ਉੱਚਾ ਪੱਧਰ 41,810 ਰੁਪਏ ਪ੍ਰਤੀ ਦਸ ਗ੍ਰਾਮ ਨੂੰ ਛੂਹਿਆ ਹੈ। ਇਸ ਦੇ ਬਾਅਦ ਲਗਾਤਾਰ ਕੀਮਤਾਂ 'ਚ ਗਿਰਾਵਟ ਆ ਰਹੀ ਹੈ। ਬੀਤੇ ਛੇ ਦਿਨਾਂ 'ਚ 10 ਗ੍ਰਾਮ ਸੋਨਾ 1388 ਰੁਪਏ ਪ੍ਰਤੀ ਦਸ ਗ੍ਰਾਮ ਤੱਕ ਸਸਤਾ ਹੋ ਗਿਆ ਹੈ।
ਸੋਨੇ ਦੇ ਨਵੇਂ ਭਾਅ—ਮੰਗਲਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੇ ਭਾਅ 40,483 ਰੁਪਏ ਡਿੱਗ ਕੇ 40,422 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਏ ਹਨ। ਇਸ ਦੌਰਾਨ ਕੀਮਤਾਂ 61 ਰੁਪਏ ਡਿੱਗ ਗਈਆਂ ਹਨ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੇ ਭਾਅ 40,668 ਰੁਪਏ ਤੋਂ ਡਿੱਗ ਕੇ 40,432 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਏ ਸਨ।
ਚਾਂਦੀ ਦੇ ਨਵੇਂ ਭਾਅ—ਸੋਨੇ ਦੀ ਤਰ੍ਹਾਂ ਚਾਂਦੀ ਦੀਆਂ ਕੀਮਤਾਂ ਵੀ ਡਿੱਗੀਆਂ ਹਨ। ਦਿੱਲੀ ਸਰਾਫਾ ਬਾਜ਼ਾਰ 'ਚ ਇਕ ਕਿਲੋਗ੍ਰਾਮ ਚਾਂਦੀ ਦੇ ਭਾਅ 47,685 ਰੁਪਏ ਤੋਂ ਘੱਟ ਕੇ 47,083 ਰੁਪਏ ਪ੍ਰਤੀ ਆ ਗਈ ਹੈ। ਇਸ ਦੌਰਾਨ ਕੀਮਤਾਂ 'ਚ 602 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਵੱਡੀ ਗਿਰਾਵਟ ਆਈ ਹੈ।
ਕੌਮਾਂਤਰੀ ਬਾਜ਼ਾਰਾਂ 'ਚ ਸੋਨੇ ਦੀ ਕੀਮਤ 1,544 ਡਾਲਰ ਪ੍ਰਤੀ ਔਂਸ ਅਤੇ ਚਾਂਦੀ ਦੀ 17.75 ਡਾਲਰ ਪ੍ਰਤੀ ਔਂਸ ਰਹੀ ਹੈ।

Aarti dhillon

This news is Content Editor Aarti dhillon