ਦਿੱਲੀ ਸਰਾਫਾ ਸਮੀਖਿਆ: ਲਗਾਤਾਰ ਦੂਜੇ ਹਫਤੇ ਚਮਕਿਆ ਸੋਨਾ

04/14/2019 2:27:52 PM

ਨਵੀਂ ਦਿੱਲੀ—ਸੰਸਾਰਕ ਪੱਧਰ 'ਤੇ ਦੋਵਾਂ ਕੀਮਤੀ ਧਾਤੂਆਂ 'ਚ ਨਰਮੀ ਦੇ ਦੌਰਾਨ ਸਥਾਨਕ ਗਹਿਣਾ ਮੰਗ ਆਉਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਪਿਛਲੇ ਹਫਤੇ 30 ਰੁਪਏ ਚਮਕ ਕੇ 32,820 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ ਹੈ। ਚਾਂਦੀ 320 ਰੁਪਏ ਦੀ ਗਿਰਾਵਟ 'ਚ 38,140 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। 
ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੇ ਹਫਤੇ ਸੋਨਾ ਹਾਜ਼ਿਰ 1.05 ਡਾਲਰ ਟੁੱਟ ਕੇ 1,290.30 ਡਾਲਰ ਪ੍ਰਤੀ ਔਂਸ ਰਹਿ ਗਿਆ। ਜੂਨ ਦਾ ਅਮਰੀਕੀ ਸੋਨਾ ਵਾਇਦਾ 0.80 ਡਾਲਰ ਦੀ ਹਫਤਾਵਾਰ ਗਿਰਾਵਟ 'ਚ 1,293.50 ਡਾਲਰ ਪ੍ਰਤੀ ਔਂਸ ਬੋਲਿਆ ਗਿਆ। 
ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਕੌਮਾਂਤਰੀ ਮੁਦਰਾ ਫੰਡ ਵਲੋਂ ਸੰਸਾਰਕ ਆਰਥਿਕ ਵਿਕਾਸ ਦਾ ਅਨੁਮਾਨ ਘਟਾਉਣ ਨਾਲ ਹਫਤਾਵਾਰ ਦੌਰਾਨ ਸੋਨੇ 'ਚ ਤੇਜ਼ੀ ਆਈ ਸੀ ਅਤੇ ਇਹ 1,300 ਡਾਲਰ ਗਦੇ ਪਾਰ ਪਹੁੰਚ ਗਿਆ ਸੀ ਪਰ ਬਾਅਦ 'ਚ ਅਮਰੀਕੀ ਰੋਜ਼ਗਾਰ ਅਤੇ ਉਤਪਾਦਨ ਦੇ ਹਾਂ-ਪੱਖੀ ਅੰਕੜੇ ਆਉਣ ਨਾਲ ਪੀਲੀ ਧਾਤੂ 'ਤੇ ਦਬਾਅ ਵਧ ਗਿਆ। ਪਿਛਲੇ ਸਮੇਂ 'ਚ ਚਾਂਦੀ ਹਾਜ਼ਿਰ 0.15 ਡਾਲਰ ਫਿਸਲ ਕੇ ਹਫਤਾਵਾਰ 'ਤੇ 14.94 ਡਾਲਰ ਪ੍ਰਤੀ ਔਂਸ ਰਹਿ ਗਈ।

Aarti dhillon

This news is Content Editor Aarti dhillon