ਸੋਨੇ ਦੀ ਚਮਕ ਪਈ ਫਿੱਕੀ, ਚਾਂਦੀ ਨੇ ਲਗਾਈ ਉੱਚੀ ਛਲਾਂਗ

09/25/2017 3:39:33 PM

ਨਵੀਂ ਦਿੱਲੀ(ਬਿਊਰੋ)—ਸਥਾਨਕ ਖੁਦਰਾ ਖਰੀਦਦਾਰੀ ਰਹਿਣ ਦੇ ਬਾਵਜੂਦ ਕੌਮਾਂਤਰੀ ਪੱਧਰ 'ਤੇ ਰਹੀ ਗਿਰਾਵਟ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਅੱਜ ਸੋਨਾ 100 ਰੁਪਏ ਫਿਸਲ ਕੇ 30,700 ਰੁਪਏ ਪ੍ਰਤੀ ਦੱਸ ਗ੍ਰਾਮ 'ਤੇ ਆ ਗਿਆ। ਉਧਰ ਉਦਯੋਗਿਕ ਗਾਹਕੀ ਆਉਣ ਨਾਲ ਚਾਂਦੀ 250 ਰੁਪਏ ਚਮਕ ਕੇ 40,750 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਕੀਮਤ 'ਤੇ ਵਿਕੀ।
ਕੌਮਾਂਤਰੀ ਬਾਜ਼ਾਰਾਂ 'ਚ ਲੰਡਨ ਦਾ ਸੋਨਾ ਹਾਜ਼ਿਰ 5.05 ਡਾਲਰ ਦੀ ਗਿਰਾਵਟ 'ਚ 1,292.30 ਡਾਲਰ ਪ੍ਰਤੀ ਓਂਸ 'ਤੇ ਆ ਗਿਆ। ਦਸੰਬਰ ਦਾ ਅਮਰੀਕੀ ਸੋਨਾ ਵਾਅਦਾ ਵੀ 1.7 ਡਾਲਰ ਫਿਸਲ ਕੇ 1,295.80 ਡਾਲਰ ਪ੍ਰਤੀ ਓਂਸ ਬੋਲਿਆ ਗਿਆ। ਚਾਂਦੀ ਹਾਜ਼ਿਰ ਵੀ 0.03 ਡਾਲਰ ਦੀ ਗਿਰਾਵਟ 'ਚ 16.92 ਡਾਲਰ ਪ੍ਰਤੀ ਓਂਸ 'ਤੇ ਆ ਗਈ। ਹੋਰ ਮੁੱਖ ਮੁਦਰਾਵਾਂ ਦੀ ਤੁਲਨਾ 'ਚ ਡਾਲਰ ਦੇ ਕਮਜ਼ੋਰ ਪੈਣ ਨਾਲ ਵਿਦੇਸ਼ੀ ਬਾਜ਼ਾਰਾਂ 'ਚ ਨਿਵੇਸ਼ਕਾਂ ਦਾ ਰੁਝਾਣ ਪੀਲੀ ਧਾਤੂ 'ਚ ਘੱਟ ਹੋਇਆ ਹੈ। ਸੰਸਾਰਿਕ ਦਬਾਅ 'ਚ ਲਗਾਤਾਰ ਦੂਜੇ ਦਿਨ ਗਿਰਾਵਟ 'ਚ ਰਹਿੰਦਾ ਹੋਇਆ ਸੋਨਾ ਸਟੈਂਡਰਡ 100 ਰੁਪਏ ਫਿਸਲ ਕੇ 30,700 ਰੁਪਏ ਪ੍ਰਤੀ ਦੱਸ ਗ੍ਰਾਮ 'ਤੇ ਆ ਗਿਆ ਹੈ। ਸੋਨਾ ਬਿਟੁਰ ਵੀ ਇੰਨੀ ਹੀ ਗਿਰਾਵਟ 'ਚ 30,550 ਰੁਪਏ ਪ੍ਰਤੀ ਦੱਸ ਗ੍ਰਾਮ 'ਤੇ ਰਿਹਾ। ਅੱਠ ਗ੍ਰਾਮ ਵਾਲੀ ਗਿੰਨੀ ਹਾਲਾਂਕਿ 24,700 ਰੁਪਏ 'ਤੇ ਟਿਕੀ ਰਹੀ।