ਚਾਰ ਹਫਤੇ ਦੇ ਬਾਅਦ ਫਿੱਕੀ ਪਈ ਸੋਨੇ ਦੀ ਚਮਕ

06/30/2019 3:27:44 PM

ਨਵੀਂ ਦਿੱਲੀ—ਲਗਾਤਾਰ ਚਾਰ ਹਫਤਾਵਾਰ ਦੀ ਤੇਜ਼ੀ ਦੇ ਬਾਅਦ ਸਥਾਨਕ ਮੰਗ ਉਤਰਨ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਬੀਤੇ ਹਫਤੇ ਸੋਨੇ ਦੀ ਚਮਕ ਫਿੱਕੀ ਪੈ ਗਈ ਅਤੇ ਇਹ 100 ਰੁਪਏ ਹਫਤਾਵਾਰ ਗਿਰਾਵਟ ਦੇ ਨਾਲ 34,270 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਚਾਂਦੀ ਵੀ 170 ਰੁਪਏ ਟੁੱਟ ਕੇ ਹਫਤਾਵਾਰ 'ਤੇ 38,830 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ। ਕੌਮਾਂਤਰੀ ਬਾਜ਼ਾਰ 'ਚ ਪਿਛਲੇ ਦੋਵਾਂ ਕੀਮਤੀ ਧਾਤੂਆਂ 'ਚ ਤੇਜ਼ੀ ਰਹੀ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੇ ਹਫਤੇ ਸੋਨਾ ਹਾਜ਼ਿਰ 10.50 ਡਾਲਰ ਦੇ ਵਾਧੇ ਦੇ ਨਾਲ 1,409.25 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਅਗਸਤ ਦਾ ਅਮਰੀਕੀ ਸੋਨਾ ਵਾਇਦਾ ਵੀ 9.50 ਡਾਲਰ ਦੀ ਮਜ਼ਬੂਤੀ 'ਚ ਜਾਰੀ ਤਣਾਅ ਦੇ ਨਾਲ ਹੀ ਅਮਰੀਕੀ ਫੈਡਰਲ ਰਿਜ਼ਰਵ ਵਲੋਂ ਆਉਣ ਵਾਲੇ ਸਮੇਂ 'ਚ ਵਿਆਜ ਦਰਾਂ 'ਚ ਕਟੌਤੀ ਦੀ ਉਮੀਦ ਨਾਲ ਨਿਵੇਸ਼ਕ ਸੋਨੇ ਦਾ ਰੁਖ ਕਰ ਰਹੇ ਹਨ। ਵਿਦੇਸ਼ਾਂ 'ਚ ਚਾਂਦੀ ਹਾਜ਼ਿਰ ਵੀ 0.30 ਡਾਲਰ ਚੜ੍ਹ ਕੇ 15.28 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।


Aarti dhillon

Content Editor

Related News