ਸੋਨਾ 50 ਰੁਪਏ ਚਮਕਿਆ, ਚਾਂਦੀ ਸਥਿਰ

10/11/2019 3:44:30 PM

ਨਵੀਂ ਦਿੱਲੀ—ਸੰਸਾਰਕ ਪੱਧਰ 'ਤੇ ਦੋਵਾਂ ਕੀਮਤੀ ਧਾਤੂਆਂ 'ਚ ਰਹੀ ਤੇਜ਼ੀ ਦੇ ਦੌਰਾਨ ਦਿੱਲੀ ਸਰਾਫਾ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਸੋਨਾ 50 ਰੁਪਏ ਚੜ੍ਹ ਕੇ ਪੰਜ ਹਫਤੇ ਦੇ ਸਭ ਤੋਂ ਉੱਚੇ ਪੱਧਰ 39,570 ਰੁਪਏ ਪ੍ਰਤੀ ਦੱਸ ਗ੍ਰਾਮ 'ਤੇ ਪਹੁੰਚ ਗਿਆ ਹੈ ਜਦੋਂਕਿ ਚਾਂਦੀ 47,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸਥਿਰ ਰਹੀ।
ਲੰਡਨ ਅਤੇ ਨਿਊਯਾਰਕ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਸੋਨਾ ਹਾਜ਼ਿਰ 5.50 ਡਾਲਰ ਚਮਕ ਕੇ 1,498.48 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ ਹੈ। ਵਪਾਰ ਯੁੱਧ ਅਤੇ ਬ੍ਰੈਗਜ਼ਿਟ ਤੇ ਬਣੀ ਅਨਿਸ਼ਚਿਤਤਾ ਦੇ ਦੌਰਾਨ ਨਿਵੇਸ਼ਕਾਂ ਦੀ ਸਾਵਧਾਨ ਲਿਵਾਲੀ ਨਾਲ ਪੀਲੀ ਧਾਤੂ ਨੂੰ ਸਮਰਥਨ ਮਿਲ ਰਿਹਾ ਹੈ।  ਦਸੰਬਰ 'ਚ ਅਮਰੀਕੀ ਸੋਨਾ ਵਾਇਦਾ ਵੀ ਤਿੰਨ ਡਾਲਰ ਦੇ ਵਾਧੇ 'ਚ 1,503.90 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਚਾਂਦੀ ਹਾਜ਼ਿਰ 0.17 ਡਾਲਰ ਦੀ ਉਛਾਲ ਦੇ ਨਾਲ 17.64 ਡਾਲਰ ਪ੍ਰਤੀ ਔਂਸ ਦੇ ਭਾਅ ਵਿਕੀ


Aarti dhillon

Content Editor

Related News