ਲਗਾਤਾਰ ਦੂਜੇ ਹਫਤੇ ਚਮਕਿਆ ਸੋਨਾ, 600 ਰੁਪਏ ਚੜ੍ਹ ਕੇ ਰਿਕਾਰਡ ਪੱਧਰ ''ਤੇ ਪਹੁੰਚਿਆ

02/02/2020 3:08:30 PM

ਨਵੀਂ ਦਿੱਲੀ—ਵਿਦੇਸ਼ਾਂ 'ਚ ਪੀਲੀ ਧਾਤੂ 'ਚ ਰਹੀ ਤੇਜ਼ੀ ਦਾ ਅਸਰ ਪਿਛਲੇ ਹਫਤੇ ਦਿੱਲੀ ਸਰਾਫਾ ਬਾਜ਼ਾਰ 'ਤੇ ਵੀ ਦੇਖਿਆ ਗਿਆ ਅਤੇ ਸੋਨਾ 600 ਰੁਪਏ ਦੀ ਹਫਤਾਵਾਰ ਵਾਧੇ 'ਚ 42,370 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਇਹ ਲਗਾਤਾਰ ਦੂਜਾ ਹਫਤਾ ਹੈ ਜਦੋਂ ਸਥਾਨਕ ਬਾਜ਼ਾਰ 'ਚ ਪੀਲੀ ਧਾਤੂ ਦੀ ਚਮਕ ਵਧੀ ਹੈ। ਉੱਧਰ ਵਿਦੇਸ਼ੀ ਬਾਜ਼ਾਰਾਂ 'ਚ ਚਾਂਦੀ 'ਚ ਨਰਮੀ ਨਾਲ ਸਥਾਨਕ ਬਾਜ਼ਾਰ 'ਚ ਇਸ 'ਚ ਹਫਤਾਵਾਰ ਗਿਰਾਵਟ ਰਹੀ। ਇਹ 100 ਰੁਪਏ ਫਿਸਲ ਕੇ ਹਫਤਾਵਾਰ 'ਤੇ 48,200 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਇਆ।
ਪਿਛਲੇ ਹਫਤੇ ਦੇ ਛੇ ਕਾਰੋਬਾਰੀ ਦਿਨਾਂ 'ਚੋਂ ਮੰਗਲਵਾਰ ਅਤੇ ਬੁੱਧਵਾਰ ਨੂੰ ਛੱਡ ਕੇ ਬਾਕੀ ਚਾਰ ਦਿਨ ਸੋਨੇ ਦੇ ਭਾਅ ਵਧੇ। ਉੱਧਰ ਚਾਂਦੀ 'ਚ ਬੁੱਧਵਾਰ ਨੂੰ 1,750 ਰੁਪਏ ਦੀ ਵੱਡੀ ਗਿਰਾਵਟ ਰਹੀ ਜਦੋਂਕਿ ਹੋਰ ਪੰਜ ਦਿਨ ਇਸ 'ਚ ਤੇਜ਼ੀ ਦਾ ਰੁਖ ਰਿਹਾ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੇ ਹਫਤੇ ਸੋਨਾ ਹਾਜ਼ਿਰ 17.85 ਡਾਲਰ ਮਹਿੰਗਾ ਹੋ ਕੇ 1,589.20 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ।
ਅਪ੍ਰੈਲ ਦਾ ਅਮਰੀਕੀ ਸੋਨਾ ਵਾਇਦਾ ਵੀ 15.20 ਡਾਲਰ ਦੀ ਹਫਤਾਵਾਰ ਵਾਧੇ 'ਚ ਅੰਤਿਮ ਕਾਰੋਬਾਰ ਦਿਨ ਸ਼ੁੱਕਰਵਾਰ ਨੂੰ 1,593.40 ਡਾਲਰ ਪ੍ਰਤੀ ਔਂਸ ਬੋਲਿਆ ਗਿਆ ਹੈ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ 0.07 ਡਾਲਰ ਫਿਸਲ ਕੇ 18.01 ਡਾਲਰ ਪ੍ਰਤੀ ਔਂਸ ਰਹਿ ਗਈ।


Aarti dhillon

Content Editor

Related News