ਸੋਨਾ 300 ਰੁਪਏ ਚਮਕਿਆ, ਚਾਂਦੀ 850 ਰੁਪਏ ਉਛਲੀ

09/22/2019 2:49:52 PM

ਨਵੀਂ ਦਿੱਲੀ—ਕੌਮਾਂਤਰੀ ਬਾਜ਼ਾਰ 'ਚ ਦੋਵਾਂ ਕੀਮਤਾਂ ਧਾਤੂਆਂ 'ਚ ਤੇਜ਼ੀ ਰਹਿਣ ਨਾਲ ਬੀਤੇ ਹਫਤੇ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 300 ਰੁਪਏ ਚਮਕ ਕੇ 38670 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ ਹੈ ਅਤੇ ਚਾਂਦੀ 850 ਰੁਪਏ ਉਛਲ ਕੇ 47300 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਵਿਦੇਸ਼ਾਂ 'ਚ ਸੋਨਾ ਹਾਜ਼ਿਰ ਸਮੀਖਿਆਧੀਨ ਸਮੇਂ 'ਚ 14.65 ਡਾਲਰ ਦੀ ਤੇਜ਼ੀ ਲੈ ਕੇ 1,517.10 ਡਾਲਰ ਪ੍ਰਤੀ ਔਂਸ 'ਤੇ ਰਿਹਾ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 13.30 ਡਾਲਰ ਵਧ ਕੇ ਹਫਤਾਵਾਰ 'ਤੇ 1,524.40 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਪਿਛਲੇ ਹਫਤੇ ਦੌਰਾਨ ਚਾਂਦੀ ਹਾਜ਼ਿਰ 0.14 ਡਾਲਰ ਚੜ੍ਹ ਕੇ 17.96 ਡਾਲਰ ਪ੍ਰਤੀ ਔਂਸ ਰਹੀ।

Aarti dhillon

This news is Content Editor Aarti dhillon