ਸੋਨਾ 100 ਰੁਪਏ ਟੁੱਟਿਆ, ਚਾਂਦੀ ਨਰਮ

06/17/2019 4:24:22 PM

ਨਵੀਂ ਦਿੱਲੀ — ਗਲੋਬਲ ਪੱਧਰ 'ਤੇ ਕੀਮਤੀ ਧਾਤੂਆਂ 'ਚ ਰਹੀ ਗਿਰਾਵਟ ਦੇ ਕਾਰਨ ਦਿੱਲੀ ਸਰਾਫਾ ਬਜ਼ਾਰ 'ਚ ਸੋਮਵਾਰ ਨੂੰ ਸੋਨਾ 100 ਰੁਪਏ ਟੁੱਟ ਕੇ 33,620 ਰੁਪਏ ਪ੍ਰਚੀ 10 ਗ੍ਰਾਮ 'ਤੇ ਅਤੇ ਚਾਂਦੀ 10 ਰੁਪਏ ਉਤਰ ਕੇ 38,090 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। ਵਿਦੇਸ਼ਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੋਨਾ ਹਾਜਿਰ ਸ਼ੁੱਕਰਵਾਰ ਨੂੰ 7.90 ਡਾਲਰ ਟੁੱਟ ਕੇ 1,333 ਡਾਲਰ ਪ੍ਰਤੀ ਔਂਸ 'ਤੇ ਰਿਹਾ। ਅਗਸਤ ਦਾ ਅਮਰੀਕੀ ਸੋਨਾ ਵਾਇਦਾ 02 ਫੀਸਦੀ ਡਿੱਗ ਕੇ 1,343.90 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਚੀਨ ਅਤੇ ਅਮਰੀਕਾ ਦੇ ਵਿਚ ਵਪਾਰਕ ਤਣਾਅ ਵਧਣ ਕਾਰਨ ਅਮਰੀਕੀ ਫੈਡਰਲ ਰਿਜ਼ਰਵ ਦੇ ਇਸ ਹਫਤੇ ਵਿਆਜ ਦਰਾਂ ਵਿਚ ਵਾਧਾ ਕਰਨ ਦੇ ਸੰਕੇਤ ਨਾਲ ਡਾਲਰ ਵਿਚ ਆਈ ਤੇਜ਼ੀ ਦੇ ਕਾਰਨ ਕੀਮਤੀ ਧਾਤੂਆਂ 'ਤੇ ਦਬਾਅ ਬਣਿਆ ਹੈ। ਇਸ ਦੇ ਨਾਲ ਹੀ ਪੱਛਮੀ ਏਸ਼ੀਆ ਵਿਚ ਵਧਦੇ ਤਣਾਅ ਕਾਰਨ ਤੇਲ ਦੀਆਂ ਕੀਮਤਾਂ ਵਿਚ ਉਛਾਲ ਦੇ ਕਾਰਨ ਵੀ ਨਿਵੇਸ਼ਕਾਂ ਨੇ ਤੇਲ ਵੱਲ ਰੁਖ਼ ਕੀਤਾ ਹੈ ਜਿਸਦੇ ਕਾਰਨ ਸੋਨਾ-ਚਾਂਦੀ ਵਿਚ ਗਿਰਾਵਟ ਆਈ ਹੈ। ਅੰਤਰਰਾਸ਼ਟਰੀ ਬਜ਼ਾਰ 'ਚ ਚਾਂਦੀ ਹਾਜਿਰ 0.2 ਫੀਸਦੀ ਡਿੱਗ ਕੇ 14.84 ਡਾਲਰ ਪ੍ਰਤੀ ਔਂਸ 'ਤੇ ਰਹੀ।
 


Related News