ਸੋਨਾ ਪਹਿਲੀ ਵਾਰ ਹੋਇਆ 33 ਹਜ਼ਾਰੀ

01/10/2019 3:36:47 PM

ਨਵੀਂ ਦਿੱਲੀ—ਵਿਦੇਸ਼ੀ ਬਾਜ਼ਾਰਾਂ 'ਚ ਪੀਲੀ ਧਾਤੂ ਦੇ ਸੱਤ ਮਹੀਨੇ ਦੇ ਘੱਟੋ-ਘੱਟ ਪੱਧਰ 'ਤੇ ਪਹੁੰਚਣ ਅਤੇ ਘਰੇਲੂ ਬਾਜ਼ਾਰ 'ਚ ਗਹਿਣਾ ਮੰਗ ਬਰਕਰਾਰ ਰਹਿਣ ਨਾਲ ਵੀਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 270 ਰੁਪਏ ਚਮਕ ਕੇ ਪਹਿਲੀ ਵਾਰ 33,000 ਰੁਪਏ ਦੇ ਪਾਰ 33,070 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚਿਆ। ਇਸ ਦੌਰਾਨ ਸਿੱਕਾ ਨਿਰਮਾਤਾਵਾਂ ਦੇ ਉਠਾਅ 'ਚ ਆਈ ਤੇਜ਼ੀ ਅਤੇ ਉਦਯੋਗਿਕ ਗਾਹਿਕੀ ਨਿਕਲਣ ਨਾਲ ਚਾਂਦੀ ਵੀ 410 ਰੁਪਏ ਦੀ ਤੇਜ਼ ਛਲਾਂਗ ਲਗਾ ਕੇ ਸੱਤ ਮਹੀਨੇ ਦੇ ਘੱਟੋ-ਘੱਟ ਪੱਧਰ 'ਤੇ 40,510 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। 
ਪਹਿਲੀ ਵਾਰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 33,000 ਰੁਪਏ ਦੇ ਰਿਕਾਰਡ ਪੱਧਰ 'ਤੇ ਪਹੁੰਚਿਆ ਹੈ। ਹਾਲਾਂਕਿ ਆਲ ਇੰਡੀਆ ਸਰਾਫਾ ਬਾਜ਼ਾਰ ਐਸੋਸੀਏਸ਼ਨ ਦੇ ਉਪ ਪ੍ਰਧਾਨ ਐੱਸ ਕੇ ਜੈਨ ਨੇ ਦੱਸਿਆ ਕਿ ਨੋਟਬੰਦੀ ਦੇ ਦੌਰਾਨ ਕਾਲਾਬਾਜ਼ਾਰ 'ਚ ਸੋਨਾ 55 ਤੋਂ 60 ਹਜ਼ਾਰ ਰੁਪਏ ਪ੍ਰਤੀ ਦਸ ਗ੍ਰਾਮ ਤੱਕ ਵਿਕਿਆ ਸੀ। ਉਨ੍ਹਾਂ ਕਿਹਾ ਕਿ ਦੋਵਾਂ ਕੀਮਤਾਂ ਧਾਤੂਆਂ 'ਚ ਰਹੀ ਤੇਜ਼ੀ ਲਈ ਕੌਮਾਂਤਰੀ ਪੱਧਰ 'ਤੇ ਰਿਹਾ ਵਾਧਾ ਜ਼ਿੰਮੇਵਾਰ ਹੈ। 
ਵਿਸ਼ਲੇਸ਼ਕਾਂ ਦੇ ਮੁਤਾਬਕ ਦੁਨੀਆ ਦੀਆਂ ਹੋਰ ਮੁੱਖ ਮੁਦਰਾਵਾਂ ਦੇ ਬਾਸਕੇਟ 'ਚ ਡਾਲਰ ਦੇ ਟੁੱਟਣ ਨਾਲ ਵਿਦੇਸ਼ੀ ਬਾਜ਼ਾਰਾਂ 'ਚ ਸੋਨੇ ਦੀ ਚਮਕ ਵਧ ਗਈ ਹੈ। ਲੰਡਨ ਦਾ ਸੋਨਾ ਹਾਜ਼ਿਰ 3.75 ਡਾਲਰ ਦੀ ਤੇਜ਼ੀ 'ਚ 1,296.40 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ ਹੈ। ਮਾਰਚ ਦਾ ਅਮਰੀਕੀ ਸੋਨਾ ਵਾਇਦਾ ਵੀ 4.90 ਡਾਲਰ ਦੇ ਵਾਧੇ ਨਾਲ 1,296.9 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਇਸ ਦੌਰਾਨ ਚਾਂਦੀ ਹਾਜ਼ਿਰ 0.04 ਡਾਲਰ ਦੀ ਤੇਜ਼ੀ ਨਾਲ 15.77 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।

Aarti dhillon

This news is Content Editor Aarti dhillon