ਸੋਨਾ ਖ਼ਰੀਦਦਾਰਾਂ ਲਈ ਰਾਹਤ ਭਰੀ ਖ਼ਬਰ, ਇੰਨੀ ਰਹੀ 10 ਗ੍ਰਾਮ ਦੀ ਕੀਮਤ

11/26/2020 7:09:36 PM

ਨਵੀਂ ਦਿੱਲੀ— ਦਿੱਲੀ ਸਰਾਫਾ ਬਾਜ਼ਾਰ 'ਚ ਵੀਰਵਾਰ ਨੂੰ ਸੋਨੇ 'ਚ ਹਲਕੀ ਤੇਜ਼ੀ ਦਰਜ ਹੋਈ, ਜਿਸ ਨਾਲ ਖ਼ਰੀਦਦਾਰਾਂ ਲਈ ਹੁਣ ਵੀ ਖ਼ਰੀਦ ਦਾ ਚੰਗਾ ਮੌਕਾ ਹੈ।


ਸੋਨਾ ਹੁਣ ਵੀ 49 ਹਜ਼ਾਰ ਰੁਪਏ ਤੋਂ ਹੇਠਾਂ ਹੈ। ਦਿੱਲੀ ਸਰਾਫਾ ਬਾਜ਼ਾਰ 'ਚ ਅੱਜ ਇਸ ਦੀ ਕੀਮਤ ਮਾਮੂਲੀ 17 ਰੁਪਏ ਚੜ੍ਹ ਕੇ 48,257 ਰੁਪਏ ਪ੍ਰਤੀ ਦਸ ਗ੍ਰਾਮ ਰਹੀ।

ਇਹ ਵੀ ਪੜ੍ਹੋ- ਵੱਡੀ ਖ਼ਬਰ! ਸਰਕਾਰ ਨੇ ਕੌਮਾਂਤਰੀ ਉਡਾਣਾਂ 'ਤੇ ਲਾਈ ਰੋਕ ਹੋਰ ਅੱਗੇ ਵਧਾਈ

ਪਿਛਲੇ ਦਿਨ ਸੋਨਾ 48,240 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ ਸੀ। ਉੱਥੇ ਹੀ, ਚਾਂਦੀ ਵੀ 28 ਰੁਪਏ ਦੀ ਸਾਧਾਰਣ ਤੇਜ਼ੀ ਨਾਲ 59,513 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਹੋ ਗਈ। ਪਿਛਲੇ ਸੈਸ਼ਨ 'ਚ ਇਸ ਦੀ ਬੰਦ ਕੀਮਤ 59,485 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, ''ਰੁਪਏ 'ਚ ਸੁਧਾਰ ਨਾਲ ਦਿੱਲੀ 'ਚ 24 ਕੈਰੇਟ ਹਾਜ਼ਰ ਸੋਨੇ 'ਚ 17 ਰੁਪਏ ਦੀ ਮਾਮੂਲੀ ਤੇਜ਼ੀ ਆਈ।''

ਇਹ ਵੀ ਪੜ੍ਹੋ- ਇੰਤਜ਼ਾਰ ਖ਼ਤਮ, 1 ਦਸੰਬਰ ਤੋਂ ਸਰਕਾਰ ਭੇਜੇਗੀ ਕਿਸਾਨਾਂ ਦੇ ਖ਼ਾਤੇ 'ਚ ਪੈਸੇ

ਉੱਥੇ ਹੀ, ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀ ਕੀਮਤ ਤੇਜ਼ੀ ਨਾਲ 1,815 ਡਾਲਰ ਪ੍ਰਤੀ ਔਂਸ ਹੋ ਗਈ, ਜਦੋਂ ਕਿ ਚਾਂਦੀ 24.42 ਡਾਲਰ ਪ੍ਰਤੀ ਔਂਸ 'ਤੇ ਲਗਭਗ ਸਥਿਰ ਰਹੀ। ਪਟੇਲ ਨੇ ਕਿਹਾ, ''ਛੁੱਟੀਆਂ ਕਾਰਨ ਘੱਟ ਕਾਰੋਬਾਰੀ ਸੈਸ਼ਨ ਵਾਲੇ ਹਫ਼ਤੇ 'ਚ ਸੋਨੇ 'ਚ ਕੁਝ ਸੁਧਾਰ ਆਇਆ।'' 'ਥੈਂਕਸ ਗਿਵਿੰਗ' ਉਤਸਵ ਮੌਕੇ ਅਮਰੀਕੀ ਬਾਜ਼ਾਰ ਵੀਰਵਾਰ ਨੂੰ ਬੰਦ ਸਨ। ਇਸ ਤੋਂ ਇਲਾਵਾ ਕੋਵਿਡ-19 ਟੀਕੇ ਨੂੰ ਲੈ ਕੇ ਸਕਾਰਾਤਮਕ ਖ਼ਬਰਾਂ ਅਤੇ ਅਮਰੀਕੀ ਪ੍ਰੋਤਸਾਹਨ ਪੈਕੇਜ ਨੂੰ ਲੈ ਕੇ ਨਿਵੇਸ਼ਕ ਸੋਚ-ਵਿਚਾਰ ਕੇ ਚੱਲ ਰਹੇ ਹਨ।

Sanjeev

This news is Content Editor Sanjeev