ਸੋਨਾ 10 ਰੁਪਏ ਸਸਤਾ, ਚਾਂਦੀ ਦੀਆਂ ਕੀਮਤਾਂ ''ਚ ਭਾਰੀ ਗਿਰਾਵਟ

10/25/2017 4:54:08 PM

ਨਵੀਂ ਦਿੱਲੀ—ਸੰਸਾਰਿਕ ਪੱਧਰ 'ਤੇ ਦੋਵੇ ਕੀਮਤੀ ਧਾਤੂਆਂ 'ਚ ਨਰਮੀ ਦੇ ਵਿਚਕਾਰ ਸਥਾਨਕ ਬਾਜ਼ਾਰ 'ਚ ਵੀ ਮੰਗ ਸੁਸਤ ਰਹਿਣ ਨਾਲ ਅੱਜ ਦਿੱਲੀ ਸਰਾਫਾ ਬਾਜ਼ਰ 'ਚ ਸੋਨਾ 10 ਰੁਪਏ ਦੀ ਮਾਮੂਲੀ ਗਿਰਾਵਟ ਨਾਲ 30,500 ਰੁਪਏ ਪ੍ਰਤੀ ਦੱਸ ਗ੍ਰਾਮ 'ਤੇ ਆ ਗਿਆ। ਉਧਰ ਉਦਯੋਗਿਕੀ ਇਕਾਈਆਂ ਵਲੋਂ ਗਾਹਕੀ ਘਟਣ ਨਾਲ ਚਾਂਦੀ 300 ਰੁਪਏ ਫਿਸਲ ਕੇ 40,700 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਕੀਮਤ 'ਤੇ ਵਿਕੀ।
ਸੰਸਾਰਿਕ ਪੱਧਰ 'ਤੇ ਡਾਲਰ ਅਤੇ ਸ਼ੇਅਰਾਂ 'ਚ ਤੇਜ਼ੀ ਨਾਲ ਪੀਲੀ ਧਾਤੂ ਦਬਾਅ 'ਚ ਰਹੀ। ਸੋਨਾ ਹਾਜ਼ਿਰ 3.30 ਡਾਲਰ ਫਿਸਲ ਕੇ 1,273 ਡਾਲਰ ਪ੍ਰਤੀ ਓਂਸ 'ਤੇ ਆ ਗਿਆ। ਦਸੰਬਰ ਦਾ ਅਮਰੀਕੀ ਸੋਨਾ ਵਾਅਦਾ ਵੀ 4.10 ਟੁੱਟ ਕੇ 1,274.20 ਡਾਲਰ ਪ੍ਰਤੀ ਓਂਸ ਬੋਲਿਆ ਗਿਆ। 
ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਅਮਰੀਕੀ ਸ਼ੇਅਰ ਬਾਜ਼ਾਰਾਂ 'ਚ ਤੇਜ਼ੀ ਅਤੇ ਕੰਪਨੀਆਂ ਦੇ ਚੰਗੇ ਤਿਮਾਹੀ ਨਤੀਜਿਆਂ ਦੇ ਦਬਾਅ 'ਚ ਕੌਮਾਂਤਰੀ ਬਾਜ਼ਾਰ 'ਚ ਸੋਨਾ ਟੁੱਟਿਆ ਹੈ। ਦੁਨੀਆ ਦੀਆਂ ਹੋਰ ਮੁੱਖ ਮੁਦਰਾਵਾਂ ਦੀ ਤੁਲਨਾ 'ਚ ਡਾਲਰ 'ਚ ਆਈ ਮਜ਼ਬੂਤੀ ਦਾ ਅਸਰ ਵੀ ਪੀਲੀ ਧਾਤੂ 'ਤੇ ਦਿਸ ਰਿਹਾ। ਡਾਲਰ ਦੇ ਮਜ਼ਬੂਤ ਹੋਣ ਨਾਲ ਦੁਨੀਆ ਦੀਆਂ ਹੋਰ ਮੁਦਰਾਵਾਂ ਵਾਲੇ ਦੇਸ਼ਾਂ ਲਈ ਸੋਨੇ ਦਾ ਆਯਾਤ ਮਹਿੰਗਾ ਹੋ ਜਾਂਦਾ ਹੈ। ਇਸ ਨਾਲ ਮੰਗ ਘੱਟ ਹੁੰਦੀ ਹੈ ਅਤੇ ਸੋਨੇ ਦੀ ਕੀਮਤ ਘੱਟਦੀ ਹੈ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਵੀ 0.03 ਡਾਲਰ ਦੀ ਗਿਰਾਵਟ ਨਾਲ 16.88 ਡਾਲਰ ਪ੍ਰਤੀ ਓਂਸ 'ਤੇ ਰਹੀ।