ਸੋਨੇ ਦੀਆਂ ਕੀਮਤਾਂ ''ਚ ਗਿਰਾਵਟ, ਚਾਂਦੀ ਵੀ ਇਕ ਹਫਤੇ ਦੇ ਹੇਠਲੇ ਪੱਧਰ ''ਤੇ

01/18/2018 4:11:07 PM

ਨਵੀਂ ਦਿੱਲੀ—ਸੰਸਾਰਿਕ ਪੱਧਰ 'ਤੇ ਪੀਲੀ ਧਾਤੂ 'ਚ ਗਿਰਾਵਟ ਦੇ ਦਬਾਅ 'ਚ ਦਿੱਲੀ ਸਰਾਫਾ ਬਾਜ਼ਾਰ 'ਚ ਅੱਜ ਸੋਨਾ 150 ਰੁਪਏ ਟੁੱਟ ਕੇ 30,950 ਰੁਪਏ ਪ੍ਰਤੀ ਦੱਸ ਗ੍ਰਾਮ 'ਤੇ ਆ ਗਿਆ। ਸੋਨੇ 'ਚ ਛੇ ਕਾਰੋਬਾਰੀ ਦਿਵਸ ਦੀ ਤੇਜ਼ੀ ਤੋਂ ਬਾਅਦ ਨਰਮੀ ਆਈ ਹੈ। ਚਾਂਦੀ ਲਗਾਤਾਰ ਦੂਜੇ ਦਿਨ ਡਿੱਗੀ ਹੈ। ਇਹ 270 ਰੁਪਏ ਕਮਜ਼ੋਰ ਹੋ ਕੇ ਇਕ ਹਫਤੇ ਤੋਂ ਹੇਠਲੇ ਪੱਧਰ 'ਤੇ 39,800 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹਿ ਗਈ। 
ਕੌਮਾਂਤਰੀ ਬਾਜ਼ਾਰ 'ਚ ਸੋਨਾ ਹਾਜ਼ਿਰ 0.10 ਡਾਲਰ ਫਿਸਲ ਕੇ 1,328.35 ਡਾਲਰ ਪ੍ਰਤੀ ਔਂਸ ਦੀ ਕੀਮਤ 'ਤੇ ਵਿਕਿਆ। ਇਸ ਤੋਂ ਪਹਿਲਾਂ ਕਾਰੋਬਾਰ ਦੌਰਾਨ ਇਕ ਸਮੇਂ ਇਹ 1,323.70 ਡਾਲਰ ਪ੍ਰਤੀ ਔਂਸ ਦੇ 12 ਜਨਵਰੀ ਤੋਂ ਬਾਅਦ ਹੇਠਲੇ ਪੱਧਰ ਤੱਕ ਵੀ ਉਤਰਿਆ ਸੀ। ਫਰਵਰੀ ਦਾ ਅਮਰੀਕੀ ਸੋਨਾ ਵਾਇਦਾ ਵੀ 11.50 ਡਾਲਰ ਫਿਸਲ ਕੇ 1,327.70 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਅਮਰੀਕਾ 'ਚ ਦਸੰਬਰ ਦੇ ਉਦਯੌਗਿਕ ਉਤਪਾਦ ਦੇ ਅੰਕੜੇ ਉਮੀਦ ਤੋਂ ਵਧੀਆ ਰਹਿਣ ਕਾਰਨ ਡਾਲਰ ਅੱਜ ਮਜ਼ਬੂਤ ਹੋਇਆ। ਇਸ ਦਾ ਦਬਾਅ ਸੋਨੇ 'ਤੇ ਪੈ ਰਿਹਾ ਹੈ। ਵਿਦੇਸ਼ਾਂ 'ਚ ਚਾਂਦੀ 0.05 ਡਾਲਰ ਪ੍ਰਤੀ ਔਂਸ ਚੜ੍ਹ ਕੇ 17.50 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।