ਸੋਨਾ 1,094 ਰੁਪਏ ਸਸਤਾ, ਚਾਂਦੀ ਇਸ ਹਫ਼ਤੇ 6,924 ਰੁਪਏ ਡਿੱਗੀ, ਵੇਖੋ ਕੀਮਤਾਂ

01/16/2021 6:26:27 PM

ਨਵੀਂ ਦਿੱਲੀ- ਕੋਵਿਡ-19 ਟੀਕਾ, ਡਾਲਰ ਵਿਚ ਤੇਜ਼ੀ, ਅਮਰੀਕਾ ਦੀ ਰਾਜਨੀਤੀ ਅਤੇ ਵਿਸ਼ਵ ਭਰ ਦੇ ਸ਼ੇਅਰ ਬਾਜ਼ਾਰਾਂ ਵਿਚ ਰੌਣਕ ਵਿਚਕਾਰ ਸੋਨੇ ਅਤੇ ਚਾਂਦੀ ਦੀ ਚਮਕ ਫਿੱਕੀ ਪੈ ਰਹੀ ਹੈ। ਕੋਰੋਨਾ ਕਾਲ ਵਿਚ ਸਰਵਉੱਚ ਪੱਧਰ 'ਤੇ ਪਹੁੰਚ ਚੁੱਕੇ ਸੋਨੇ ਦੀ ਕੀਮਤ ਹੁਣ ਕਾਫ਼ੀ ਡਿੱਗ ਚੁੱਕੀ ਹੈ।

ਉੱਥੇ ਹੀ ਚਾਂਦੀ ਵੀ ਹੁਣ ਕਮਜ਼ੋਰ ਹੋ ਗਈ ਹੈ। ਪਿਛਲੇ ਹਫ਼ਤੇ ਵਿਚ 24 ਕੈਰੇਟ ਸੋਨਾ 1,904 ਰੁਪਏ ਪ੍ਰਤੀ ਦਸ ਗ੍ਰਾਮ ਤੱਕ ਸਸਤਾ ਹੋ ਚੁੱਕਾ ਹੈ। ਉੱਥੇ ਹੀ, ਅਗਸਤ ਵਿਚ 76,008 ਰੁਪਏ ਪ੍ਰਤੀ ਕਿਲੋ ਤੱਕ ਮਜਬੂਤ ਹੋਈ ਚਾਂਦੀ ਇਸ ਹਫ਼ਤੇ 6,927 ਰੁਪਏ ਕਮਜ਼ੋਰ ਹੋ ਗਈ। ਪਿਛਲੇ ਸਾਲ ਦੇ ਉੱਚ ਪੱਧਰ ਤੋਂ ਚਾਂਦੀ 10,588 ਰੁਪਏ ਪ੍ਰਤੀ ਕਿਲੋ ਤੱਕ ਸਸਤੀ ਹੋ ਚੁੱਕੀ ਹੈ। ਸਰਾਫਾ ਬਾਜ਼ਾਰ ਵਿਚ ਸ਼ੁੱਕਰਵਾਰ ਨੂੰ ਚਾਂਦੀ ਦਾ ਹਾਜ਼ਰ ਮੁੱਲ 65,420 ਰੁਪਏ ਅਤੇ ਸੋਨੇ ਦਾ ਹਾਜ਼ਰ ਮੁੱਲ 49,388 ਰੁਪਏ 'ਤੇ ਬੰਦ ਹੋਇਆ।

ਗੌਰਤਲਬ ਹੈ ਕਿ 7 ਅਗਸਤ 2020 ਨੂੰ ਸੋਨੇ-ਚਾਂਦੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਸਨ। ਸੋਨੇ ਦੀ ਹਾਜ਼ਰ ਕੀਮਤ ਉਸ ਦਿਨ 56,254 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ ਸੀ। ਚਾਂਦੀ ਦੀ ਗੱਲ ਕਰੀਏ ਤਾਂ ਇਹ ਉਸ ਦਿਨ 76,008 ਰੁਪਏ ਪ੍ਰਤੀ ਕਿਲੋ 'ਤੇ ਪਹੁੰਚ ਗਈ ਸੀ। ਕੋਰੋਨਾ ਵਾਇਰਸ ਮਹਾਮਾਰੀ ਦੀ ਵਜ੍ਹਾ ਨਾਲ ਸ਼ੇਅਰ ਬਾਜ਼ਾਰ ਵਿਚ ਜੋ ਗਿਰਾਵਟ ਆਈ ਸੀ, ਉਸ ਤੋਂ ਬਾਜ਼ਾਰ ਪੂਰੀ ਤਰ੍ਹਾਂ ਬਾਹਰ ਨਿਕਲ ਚੁੱਕੇ ਹਨ। ਇਸ ਕਾਰਨ ਹੁਣ ਸੋਨੇ ਅਤੇ ਚਾਂਦੀ ਵਿਚ ਉਤਰਾਅ-ਚੜ੍ਹਾਅ ਨਜ਼ਰ ਆ ਰਿਹਾ ਹੈ।

Sanjeev

This news is Content Editor Sanjeev