ਸੋਨੇ-ਚਾਂਦੀ ''ਚ ਉਛਾਲ, 1400 ਰੁਪਏ ਤੱਕ ਵੱਧ ਗਈ ਕੀਮਤ, ਜਾਣੋ ਕੀ ਹਨ ਮੁੱਲ

01/12/2021 6:55:46 PM

ਨਵੀਂ ਦਿੱਲੀ- ਲਗਾਤਾਰ ਦੂਜੇ ਦਿਨ ਮੰਗਲਵਾਰ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ ਵਿਚ ਸਰਾਫ਼ਾ ਬਾਜ਼ਾਰ ਵਿਚ ਬੜ੍ਹਤ ਦੇਖਣ ਨੂੰ ਮਿਲੀ। ਦਿੱਲੀ ਸਰਾਫ਼ਾ ਬਾਜ਼ਾਰ ਵਿਚ ਸੋਨੇ ਦੀ ਕੀਮਤ 297 ਰੁਪਏ ਵਧੀ, ਜਿਸ ਨਾਲ ਇਹ 48,946 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਿਆ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ।

ਇਸ ਤੋਂ ਪਿਛਲੇ ਸੈਸ਼ਨ ਵਿਚ ਸੋਨਾ 48,649 ਰੁਪਏ ਪ੍ਰਤੀ ਦਸ ਗ੍ਰਾਮ ਦੇ ਪੱਧਰ 'ਤੇ ਬੰਦ ਹੋਇਆ ਸੀ। ਉੱਥੇ ਹੀ, ਚਾਂਦੀ ਦੀਆਂ ਕੀਮਤਾਂ ਵਿਚ ਵੀ ਤੇਜ਼ੀ ਦੇਖਣ ਨੂੰ ਮਿਲੀ।

ਚਾਂਦੀ ਤਕਰੀਬਨ 1,404 ਰੁਪਏ ਵੱਧ ਕੇ 65,380 ਰੁਪਏ ਪ੍ਰਤੀ ਕਿਲੋ ਦੇ ਪੱਧਰ 'ਤੇ ਪਹੁੰਚ ਗਈ। ਇਸ ਤੋਂ ਪਿਛਲੇ ਸੈਸ਼ਨ ਵਿਚ ਇਹ 63,976 ਰੁਪਏ ਪ੍ਰਤੀ ਕਿਲੋ ਦੇ ਪੱਧਰ 'ਤੇ ਬੰਦ ਹੋਈ ਸੀ। ਉੱਥੇ ਹੀ, ਇਸ ਦੌਰਾਨ ਵਾਇਦਾ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਵੀ ਮਜਬੂਤੀ ਦੇਖਣ ਨੂੰ ਮਿਲੀ। ਵਾਇਦਾ ਕਾਰੋਬਾਰ ਵਿਚ ਸੋਨੇ ਦੀ ਕੀਮਤ 49,450 ਰੁਪਏ ਪ੍ਰਤੀ ਦਸ ਗ੍ਰਾਮ ਦੇ ਆਸਪਾਸ ਅਤੇ ਚਾਂਦੀ ਦੀ ਕੀਮਤ 65,870 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਨੇੜੇ-ਤੇੜੇ ਘੁੰਮ ਰਹੀ ਸੀ। ਕੌਮਾਂਤਰੀ ਬਾਜ਼ਰ ਵਿਚ ਸੋਨੇ ਦੀ ਕੀਮਤ ਹਲਕੀ ਤੇਜ਼ੀ ਨਾਲ 1858 ਡਾਲਰ ਪ੍ਰਤੀ ਔਂਸ 'ਤੇ ਦੇਖਣ ਨੂੰ ਮਿਲੀ, ਜਦੋਂ ਕਿ ਚਾਂਦੀ 25.49 ਡਾਲਰ ਪ੍ਰਤੀ ਔਂਸ 'ਤੇ ਲਗਭਗ ਸਥਿਰ ਰਹੀ।

Sanjeev

This news is Content Editor Sanjeev