1,623 ਰੁ: ਮਹਿੰਗੀ ਹੋਈ ਚਾਂਦੀ, ਸੋਨੇ ਦੀ ਕੀਮਤ ''ਚ ਵੀ ਉਛਾਲ, ਵੇਖੋ ਮੁੱਲ

10/30/2020 11:14:40 PM

ਨਵੀਂ ਦਿੱਲੀ— ਸ਼ੁੱਕਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਅਤੇ ਚਾਂਦੀ 'ਚ ਤੇਜ਼ੀ ਦਰਜ ਹੋਈ। ਸੋਨਾ ਜਿੱਥੇ 268 ਰੁਪਏ ਚਮਕਿਆ, ਉੱਥੇ ਹੀ ਚਾਂਦੀ 1,600 ਰੁਪਏ ਤੋਂ ਵੱਧ ਮਹਿੰਗੀ ਹੋ ਗਈ।

ਸੋਨਾ ਅੱਜ 268 ਰੁਪਏ ਦੇ ਉਛਾਲ ਨਾਲ 50,812 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ।

ਉੱਥੇ ਹੀ, ਚਾਂਦੀ 1,623 ਰੁਪਏ ਦੀ ਵੱਡੀ ਛਲਾਂਗ ਲਾ ਕੇ 60,700 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਇਸ ਤੋਂ ਪਿਛਲੇ ਕਾਰੋਬਾਰੀ ਦਿਨ ਸੋਨੇ ਦੇ ਮੁੱਲ 50,544 ਰੁਪਏ ਪ੍ਰਤੀ ਦਸ ਗ੍ਰਾਮ ਅਤੇ ਚਾਂਦੀ ਦੀ ਕੀਮਤ 59,077 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀ ਕੀਮਤ 1,873 ਡਾਲਰ ਪ੍ਰਤੀ ਔਂਸ 'ਤੇ ਚੱਲ ਰਹੀ ਸੀ, ਜਦੋਂ ਕਿ ਚਾਂਦੀ 23.32 ਡਾਲਰ ਪ੍ਰਤੀ ਔਂਸ 'ਤੇ ਸੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, ''ਅਮਰੀਕਾ 'ਚ ਰਾਹਤ ਪੈਕੇਜ 'ਚ ਦੇਰੀ ਅਤੇ ਡਾਲਰ 'ਚ ਕਮਜ਼ੋਰੀ ਨਾਲ ਸੋਨੇ 'ਚ ਮਜਬੂਤੀ ਦਿਸੀ।''


Sanjeev

Content Editor

Related News