ਝਟਕਾ! ਸੋਨਾ ਦੀ ਕੀਮਤ 'ਚ ਉਛਾਲ, 1 ਕਿਲੋ ਚਾਂਦੀ ਦਾ ਮੁੱਲ ਵੀ ਇੰਨੇ ਤੋਂ ਪਾਰ

10/06/2020 7:11:31 PM

ਨਵੀਂ ਦਿੱਲੀ— ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਮੰਗਲਵਾਰ ਨੂੰ ਤੇਜ਼ੀ ਦਰਜ ਹੋਈ ਹੈ। ਸੋਨੇ ਦੀ ਕੀਮਤ ਅੱਜ 454 ਰੁਪਏ ਦਾ ਉਛਾਲ ਲਾ ਕੇ 51,879 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ ਹੈ।

ਪਿਛਲੇ ਕਾਰੋਬਾਰੀ ਦਿਨ ਸੋਨੇ ਦੀ ਕੀਮਤ 51,425 ਰੁਪਏ ਪ੍ਰਤੀ ਦਸ ਗ੍ਰਾਮ ਰਹੀ ਸੀ। ਉੱਥੇ ਹੀ, ਚਾਂਦੀ 751 ਰੁਪਏ ਦੀ ਵੱਡੀ ਛਲਾਂਗ ਲਾ ਕੇ 63,127 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਇਸ ਤੋਂ ਪਿਛਲੇ ਦਿਨ ਯਾਨੀ ਸੋਮਵਾਰ ਨੂੰ ਚਾਂਦੀ 62,376 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ ਸੀ।

ਉੱਥੇ ਹੀ, ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ (ਕਮੋਡਿਟੀਜ਼) ਦੇ ਸੀਨੀਅਰ ਵਿਸ਼ਲੇਸ਼ਕ ਤਪਨ ਪਟੇਲ ਨੇ ਕਿਹਾ, ''ਰੁਪਏ ਦੀ ਕਮਜ਼ੋਰੀ ਵਿਚਕਾਰ ਦਿੱਲੀ ਹਾਜ਼ਾਰ ਬਾਜ਼ਾਰ 'ਚ 24 ਕੈਰੇਟ ਸੋਨੇ ਦੀ ਕੀਮਤ 454 ਰੁਪਏ ਵੱਧ ਗਈ।'' ਭਾਰਤੀ ਕਰੰਸੀ ਅੱਜ ਸ਼ੁਰੂ 'ਚ ਮਜਬੂਤੀ 'ਚ ਸੀ ਪਰ ਕਾਰੋਬਾਰ ਦੀ ਸਮਾਪਤੀ 'ਤੇ ਇਹ ਡਾਲਰ ਦੇ ਮੁਕਾਬਲੇ 17 ਪੈਸੇ ਦੇ ਨੁਕਸਾਨ ਨਾਲ 73.46 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ। ਕੌਮਾਂਤਰੀ ਬਾਜ਼ਾਰਾਂ 'ਚ ਸੋਨੇ ਦੀ ਕੀਮਤ 1,910 ਡਾਲਰ ਪ੍ਰਤੀ ਔਂਸ ਰਹੀ, ਜਦੋਂ ਕਿ ਚਾਂਦੀ 24.25 ਡਾਲਰ ਪ੍ਰਤੀ ਔਂਸ 'ਤੇ ਸੀ।

Sanjeev

This news is Content Editor Sanjeev