6,800 ਰੁਪਏ ਡਿੱਗਾ ਸੋਨਾ, ਹੁਣ ਇੰਨੇ 'ਚ ਪੈ ਰਿਹਾ ਹੈ 10 ਗ੍ਰਾਮ, ਦੇਖੋ ਰੇਟ

09/27/2020 7:37:05 PM

ਨਵੀਂ ਦਿੱਲੀ— ਤਿਉਹਾਰਾਂ ਦਾ ਮੌਸਮ ਆਉਣ ਵਾਲਾ ਹੈ ਪਰ ਨਾ ਤਾਂ ਪਹਿਲਾਂ ਦੀ ਤਰ੍ਹਾਂ ਸੋਨੇ ਦੀ ਕੀਮਤ 'ਚ ਚਮਕ ਦਿਸ ਰਹੀ ਹੈ ਅਤੇ ਨਾ ਹੀ ਚਾਂਦੀ ਲੋਕਾਂ ਨੂੰ ਆਪਣੇ ਵੱਲ ਆਕਰਸ਼ਤ ਪਾ ਰਹੀ ਹੈ। ਇਸ ਦੇ ਉਲਟ ਡੀਲਰਾਂ ਵੱਲੋਂ ਗਾਹਕਾਂ ਨੂੰ ਭਾਰਤ 'ਚ ਸੋਨੇ 'ਤੇ ਛੋਟ ਦਿੱਤੀ ਜਾ ਰਹੀ ਹੈ।

ਕੋਰੋਨਾ ਵਾਇਰਸ ਸਮੇਂ ਸੋਨੇ ਦੀ ਕੀਮਤ 'ਚ ਕਾਫ਼ੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ, ਹੁਣ ਇਹ ਆਪਣੇ ਸਰਵਉੱਚ ਪੱਧਰ ਤੋਂ ਲਗਭਗ 6800 ਰੁਪਏ ਸਸਤਾ ਹੋ ਚੁੱਕਾ ਹੈ। ਹੁਣ ਵਾਇਦਾ ਬਾਜ਼ਾਰ 'ਚ ਇਹ 49,380 ਰੁਪਏ ਪ੍ਰਤੀ ਦਸ ਗ੍ਰਾਮ ਦੇ ਹੇਠਲੇ ਪੱਧਰ ਨੂੰ ਛੂਹ ਚੁੱਕਾ ਹੈ, ਜੋ 7 ਅਗਸਤ ਨੂੰ 56,200 ਰੁਪਏ ਪ੍ਰਤੀ ਦਸ ਗ੍ਰਾਮ ਦੇ ਸਰਵਉੱਚ ਪੱਧਰ 'ਤੇ ਪਹੁੰਚ ਗਿਆ ਸੀ।

ਇਹ ਵੀ ਪੜ੍ਹੋ- ਵੱਡੀ ਖ਼ਬਰ! ਰਾਸ਼ਟਰਪਤੀ ਨੇ ਸੰਸਦ 'ਚ ਪਾਸ ਹੋਏ 3 ਖੇਤੀ ਬਿੱਲਾਂ ਨੂੰ ਦਿੱਤੀ ਮਨਜ਼ੂਰੀ ► ਸਿਰਫ 210 ਰੁ: 'ਚ ਲੈ ਸਕਦੇ ਹੋ 5,000 ਰੁਪਏ ਮਹੀਨਾ ਪੈਨਸ਼ਨ, ਜਾਣੋ ਸਕੀਮ


ਡਿਸਕਾਊਂਟ ਦਾ ਸਿਲਸਿਲਾ ਜਾਰੀ-
ਇਸ ਵਿਚਕਾਰ ਸੋਨੇ ਦੇ ਡੀਲਰ ਮੰਗ ਵਧਾਉਣ ਲਈ ਡਿਸਕਾਊਂਟ ਦੇ ਰਹੇ ਹਨ। 6 ਹਫਤਿਆਂ ਤੋਂ ਲਗਾਤਾਰ ਗਾਹਕਾਂ ਨੂੰ ਡਿਸਕਾਊਂਟ ਦੇਣ ਦਾ ਸਿਲਸਿਲਾ ਜਾਰੀ ਹੈ। ਪਿਛਲੇ ਹਫ਼ਤੇ 5 ਡਾਲਰ ਪ੍ਰਤੀ ਔਂਸ ਯਾਨੀ ਤਕਰੀਬਨ 130 ਰੁਪਏ ਪ੍ਰਤੀ 10 ਗ੍ਰਾਮ ਤੱਕ ਦਾ ਡਿਸਕਾਊਂਟ ਦਿੱਤਾ ਗਿਆ ਹੈ। ਉਸ ਤੋਂ ਪਹਿਲਾਂ ਇਹ 23 ਡਾਲਰ ਪ੍ਰਤੀ ਔਂਸ ਅਤੇ ਇਸ ਤੋਂ ਵੀ ਪਹਿਲਾਂ 30 ਡਾਲਰ ਪ੍ਰਤੀ ਔਂਸ ਸੀ। ਇਹ 40 ਡਾਲਰ ਪ੍ਰਤੀ ਔਂਸ ਵੀ ਰਹਿ ਚੁੱਕਾ ਹੈ। ਉੱਥੇ ਹੀ, ਚਾਂਦੀ ਵਾਇਦਾ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ 79 ਹਜ਼ਾਰ ਰੁਪਏ ਪ੍ਰਤੀ ਕਿਲੋ ਤੋਂ ਕਾਫ਼ੀ ਥੱਲ੍ਹੇ ਉਤਰ ਕੇ ਹੁਣ ਲਗਭਗ 59 ਹਜ਼ਾਰ ਪ੍ਰਤੀ ਕਿਲੋਗ੍ਰਾਮ 'ਤੇ ਹੈ।

Sanjeev

This news is Content Editor Sanjeev