ਸੋਨੇ ਦੀ ਕੀਮਤ 4,000 ਰੁ: ਤੋਂ ਵੱਧ ਡਿੱਗੀ, ਚਾਂਦੀ ਦਸ ਹਜ਼ਾਰ ਹੋਈ ਸਸਤੀ

09/19/2020 6:31:07 PM

ਨਵੀਂ ਦਿੱਲੀ— ਪਿਛਲੇ ਮਹੀਨੇ ਸੋਨੇ-ਚਾਂਦੀ ਦੇ ਮੁੱਲ 'ਚ ਵਾਧਾ-ਘਾਟਾ ਰਿਹਾ। 6 ਅਗਸਤ ਨੂੰ ਐੱਮ. ਸੀ. ਐਕਸ. 'ਤੇ ਵਾਇਦਾ ਸੋਨਾ 55,845 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਸੀ। ਉਸ ਦਿਨ ਤੋਂ ਲੈ ਕੇ ਹੁਣ ਤੱਕ ਸੋਨੇ ਦੀ ਕੀਮਤ 'ਚ 4130 ਰੁਪਏ ਪ੍ਰਤੀ ਦਸ ਗ੍ਰਾਮ ਦੀ ਕੁੱਲ ਗਿਰਾਵਟ ਦਰਜ ਹੋਈ ਹੈ।

ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ 51,715 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ। ਇਸੇ ਤਰ੍ਹਾਂ ਚਾਂਦੀ ਦੀ ਗੱਲ ਕਰੀਏ ਤਾਂ 10 ਅਗਸਤ ਨੂੰ ਦਸੰਬਰ ਵਾਇਦਾ ਚਾਂਦੀ ਦੀ ਕੀਮਤ 78,256 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਚਾਂਦੀ ਦੀ ਕੀਮਤ 'ਚ 10,379 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਮੰਦੀ ਆ ਚੁੱਕੀ ਹੈ। ਇਸ ਸ਼ੁੱਕਰਵਾਰ ਨੂੰ ਚਾਂਦੀ 67,877 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ।

ਕੌਮਾਂਤਰੀ ਪੱਧਰ 'ਤੇ ਇਸ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਸੋਨੇ ਦੀ ਦਸੰਬਰ ਵਾਇਦਾ ਕੀਮਤ ਕਾਮੈਕਸ 'ਤੇ 0.63 ਫੀਸਦੀ ਯਾਨੀ 12.20 ਡਾਲਰ ਦੇ ਵਾਧੇ ਨਾਲ 1962.10 ਡਾਲਰ ਪ੍ਰਤੀ ਔਂਸ 'ਤੇ ਬੰਦ ਹਈ। ਇਸ ਤੋਂ ਇਲਾਵਾ ਸੋਨੇ ਦਾ ਹਾਜ਼ਰ ਮੁੱਲ ਸ਼ੁੱਕਰਵਾਰ ਨੂੰ 0.33 ਫੀਸਦੀ ਯਾਨੀ 6.42 ਡਾਲਰ ਦੀ ਬੜ੍ਹਤ ਨਾਲ 1950.86 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ। ਚਾਂਦੀ ਦੀਆਂ ਕੀਮਤਾਂ ਦੀ ਗੱਲ ਕਰੀਏ, ਤਾਂ ਬਲੂਮਬਰਗ ਮੁਤਾਬਕ, ਦਸੰਬਰ ਵਾਇਦਾ ਦੀ ਚਾਂਦੀ ਸ਼ੁੱਕਰਵਾਰ ਨੂੰ 0.11 ਫੀਸਦੀ ਯਾਨੀ 0.03 ਡਾਲਰ ਦੀ ਬੜ੍ਹਤ ਨਾਲ 27.13 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਈ।

Sanjeev

This news is Content Editor Sanjeev