ਸੋਨੇ ਦੀ ਕੀਮਤ ''ਚ 700 ਰੁਪਏ ਤੋਂ ਵੱਧ ਦਾ ਉਛਾਲ, ਚਾਂਦੀ ਵੀ ਹੋਈ ਮਹਿੰਗੀ

07/29/2020 6:48:15 PM

ਨਵੀਂ ਦਿੱਲੀ— ਦਿੱਲੀ ਸਰਾਫਾ ਬਾਜ਼ਾਰ 'ਚ ਬੁੱਧਵਾਰ ਨੂੰ ਸੋਨੇ ਦੀ ਕੀਮਤ 710 ਰੁਪਏ ਦੇ ਉਛਾਲ ਨਾਲ 53,797 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ।


ਇਸ ਤੋਂ ਪਿਛਲੇ ਕਾਰੋਬਾਰੀ ਦਿਨ ਮੰਗਲਵਾਰ ਨੂੰ ਸੋਨੇ ਦੀ ਕੀਮਤ 53,087 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਈ ਸੀ। ਐੱਚ. ਡੀ. ਐੱਸ. ਸੀ. ਸਕਿਓਰਿਟਜ਼ ਨੇ ਇਹ ਜਾਣਕਾਰੀ ਦਿੱਤੀ।
ਉੱਥੇ ਹੀ, ਚਾਂਦੀ ਵੀ 313 ਰੁਪਏ ਚਮਕ ਕੇ 65,540 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ, ਜੋ ਪਿਛਲੇ ਦਿਨ 65,227 ਰੁਪਏ ਪ੍ਰਤੀ ਕਿਲੋ ਦੇ ਮੁੱਲ 'ਤੇ ਬੰਦ ਹੋਈ ਸੀ। ਕੌਮਾਂਤਰੀ ਬਾਜ਼ਾਰ 'ਚ ਸੋਨਾ ਲਗਭਗ 1,958.30 ਡਾਲਰ ਪ੍ਰਤੀ ਔਂਸ ਅਤੇ ਚਾਂਦੀ ਦਾ ਮੁੱਲ ਵੀ 24.27 ਡਾਲਰ ਪ੍ਰਤੀ ਔਂਸ 'ਤੇ ਸਥਿਰ ਰਿਹਾ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਉੱਚ ਵਿਸ਼ਲੇਸ਼ਕ (ਜਿਣਸ) ਤਪਨ ਪਟੇਲ ਨੇ ਕਿਹਾ, ''ਨਿਵੇਸ਼ਕਾਂ ਨੂੰ ਬਾਜ਼ਾਰ ਦੇ ਭਵਿੱਖ ਦੇ ਸੰਕੇਤਾਂ ਲਈ ਫੈਡਰਲ ਰਿਜ਼ਰਵ ਦੀ ਬੈਠਕ ਦੇ ਨਤੀਜਿਆਂ ਦਾ ਇੰਤਜ਼ਾਰ ਹੈ, ਜਿਸ ਕਾਰਨ ਸੋਨੇ 'ਚ ਸੁਸਤੀ ਦਾ ਰੁਖ਼ ਬਣਿਆ ਰਿਹਾ।''

Sanjeev

This news is Content Editor Sanjeev