ਸੋਨਾ ਇਸ ਸਾਲ ਹੁਣ ਤੱਕ 5,547 ਰੁ: ਸਸਤਾ, ਅੱਗੇ 46 ਹਜ਼ਾਰ ਤੋਂ ਹੋ ਸਕਦੈ ਪਾਰ

03/28/2021 2:03:01 PM

ਨਵੀਂ ਦਿੱਲੀ- ਸੋਨੇ ਲਈ 2021 ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ। ਜਨਵਰੀ ਤੋਂ ਲੈ ਕੇ ਹੁਣ ਤੱਕ ਸਰਾਫਾ ਬਾਜ਼ਾਰਾਂ ਵਿਚ ਸੋਨਾ 5,547 ਰੁਪਏ ਪ੍ਰਤੀ ਦਸ ਗ੍ਰਾਮ ਸਸਤਾ ਹੋ ਚੁੱਕਾ ਹੈ। ਵਿਆਹਾਂ ਦੇ ਸੀਜ਼ਨ ਤੋਂ ਪਹਿਲਾਂ ਸੋਨਾ ਖ਼ਰੀਦਣ ਦਾ ਇੰਨਾ ਚੰਗਾ ਮੌਕਾ ਕਦੇ ਨਹੀਂ ਆਇਆ। ਬੀਤੇ ਹਫ਼ਤੇ ਵੀ 24 ਕੈਰੇਟ ਸੋਨਾ ਜਿੱਥੇ 282 ਰੁਪਏ ਪ੍ਰਤੀ ਦਸ ਗ੍ਰਾਮ ਟੁੱਟਾ, ਉੱਥੇ ਹੀ ਚਾਂਦੀ ਵਿਚ 2,157 ਰੁਪਏ ਪ੍ਰਤੀ ਕਿਲੋ ਦੀ ਭਾਰੀ ਗਿਰਾਵਟ ਦੇਖੀ ਗਈ। ਜੇਕਰ ਸਿਰਫ਼ ਮਾਰਚ ਦੀ ਗੱਲ ਕਰੀਏ ਤਾਂ ਸੋਨਾ ਹੁਣ ਤੱਕ 1,321 ਰੁਪਏ ਅਤੇ ਚਾਂਦੀ 3,803 ਰੁਪਏ ਟੁੱਟ ਚੁੱਕੀ ਹੈ।

ਇਹ ਵੀ ਪੜ੍ਹੋ- 15 ਸਾਲ ਪੁਰਾਣੀ ਹੈ ਗੱਡੀ ਤਾਂ ਗ੍ਰੀਨ ਟੈਕਸ ਭਰਨ ਲਈ ਰਹੋ ਤਿਆਰ, ਲਾਗੂ ਹੋਣ ਵਾਲਾ ਹੈ ਨਿਯਮ

ਉੱਥੇ ਹੀ, ਸਵਰਉੱਚ ਪੱਧਰ ਦੇ ਹਿਸਾਬ ਨਾਲ ਦੇਖੀਏ ਤਾਂ ਸੋਨਾ ਪਿਛਲੇ ਸਾਲ ਦੇ ਰਿਕਾਰਡ ਤੋਂ 11,471 ਰੁਪਏ ਅਤੇ ਚਾਂਦੀ 11,350 ਰੁਪਏ ਸਸਤੀ ਹੈ।

ਕਿੰਨਾ ਹੋ ਸਕਦਾ ਹੈ ਹੋਰ ਸਸਤਾ?
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਚਿੰਤਾਵਾਂ ਫਿਰ ਵਧਣ ਲੱਗੀਆਂ ਹਨ, ਅਜਿਹੇ ਵਿਚ ਜੇਕਰ ਇਕੁਇਟੀ ਬਾਜ਼ਾਰ ਟੁੱਟੇ ਤਾਂ ਸੋਨੇ ਦੀਆਂ ਕੀਮਤਾਂ ਵਿਚ ਤੇਜ਼ੀ ਆਵੇਗੀ। ਘੱਟ ਕੀਮਤਾਂ ਹੋਣ ਦੀ ਵਜ੍ਹਾ ਨਾਲ ਹੇਠਲੇ ਪੱਧਰ 'ਤੇ ਖ਼ਰੀਦਦਾਰੀ ਵੱਧ ਰਹੀ ਹੈ। ਇਸ ਵਜ੍ਹਾ ਨਾਲ ਸੋਨੇ ਦੀ ਕੀਮਤ ਵਿਚ ਉਛਾਲ ਆਉਣ ਦੀ ਸੰਭਾਵਨਾ ਹੈ। ਇਹ 46,500 ਰੁਪਏ ਪ੍ਰਤੀ ਦਸ ਗ੍ਰਾਮ ਤੱਕ ਜਾ ਸਕਦਾ ਹੈ। ਭਾਰਤੀ ਸਰਾਫਾ ਅਤੇ ਜਿਊਲਰ ਐਸੋਸੀਏਸ਼ਨ ਦੇ ਅੰਕੜਿਆਂ ਮੁਤਾਬਕ, ਬੀਤੇ ਸ਼ੁੱਕਰਵਾਰ ਸੋਨੇ ਦੀ ਕੀਮਤ 44,655 ਰੁਪਏ ਪ੍ਰਤੀ ਦਸ ਗ੍ਰਾਮ, ਜਦੋਂ ਕਿ ਚਾਂਦੀ ਦੀ ਕੀਮਤ 64,658 ਰੁਪਏ ਪ੍ਰਤੀ ਕਿਲੋ ਰਹੀ।

ਇਹ ਵੀ ਪੜ੍ਹੋ- HDFC ਬੈਂਕ ਦੀ ਸੌਗਾਤ, FD 'ਤੇ ਇਨ੍ਹਾਂ ਨੂੰ ਹੋਵੇਗੀ ਮੋਟੀ ਕਮਾਈ, ਜਾਣੋ ਸਕੀਮ

Sanjeev

This news is Content Editor Sanjeev