ਸੋਨਾ ਖ਼ਰੀਦਣ ਦਾ ਸਹੀ ਮੌਕਾ, ਬਹੁਤ ਜਲਦ ਹੋਵੇਗਾ ਫਿਰ ਮਹਿੰਗਾ, ਜਾਣੋ 4 ਵਜ੍ਹਾ

03/27/2021 4:29:26 PM

ਨਵੀਂ ਦਿੱਲੀ- ਇਨੀਂ ਦਿਨੀਂ ਸੋਨੇ ਦੀਆਂ ਕੀਮਤਾਂ ਵਿਚ ਉਤਰਾਅ-ਚੜ੍ਹਾਅ ਦੇਖਿਆ ਜਾ ਰਿਹਾ ਹੈ। ਕਿਸੇ ਦਿਨ ਇਹ ਸਸਤਾ ਹੋ ਰਿਹਾ ਹੈ ਅਤੇ ਕਦੇ ਇਸ ਦੀ ਕੀਮਤ ਵੱਧ ਰਹੀ ਹੈ। ਫਿਲਹਾਲ ਇਹ 44 ਹਜ਼ਾਰ ਰੁਪਏ ਦੇ ਦਾਇਰੇ ਵਿਚ ਘੁੰਮ ਰਿਹਾ ਹੈ, ਅਜਿਹੇ ਵਿਚ ਬਹੁਤ ਲੋਕ ਇਹ ਵੀ ਸੋਚ ਰਹੇ ਹਨ ਕਿ ਅਜੇ ਸੋਨਾ ਖ਼ਰੀਦੀਏ ਜਾਂ ਫਿਰ ਹੋਰ ਸਸਤਾ ਹੋਣ ਦੀ ਉਡੀਕ ਕਰੀਏ। ਤਾਂ ਜੇਕਰ ਤੁਸੀਂ ਸੋਨਾ ਖ਼ਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਡੇ ਲਈ ਇਹ ਸਹੀ ਮੌਕਾ ਹੈ ਕਿਉਂਕਿ ਕੁਝ ਸੰਕੇਤ ਦਿਸ ਰਹੇ ਹਨ ਜੋ ਦੱਸਦੇ ਹਨ ਕਿ ਆਉਣ ਵਾਲੇ ਦਿਨਾਂ ਵਿਚ ਸੋਨਾ ਮਹਿੰਗਾ ਹੋ ਸਕਦਾ ਹੈ। ਆਓ ਜਾਣਦੇ ਹਾਂ ਉਨ੍ਹਾਂ 4 ਕਾਰਕਾਂ ਬਾਰੇ, ਜੋ ਦੱਸਦੇ ਹਨ ਕਿ ਸੋਨਾ ਮਹਿੰਗਾ ਹੋ ਸਕਦਾ ਹੈ।

1. ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ, ਸੋਨੇ ਦੇ ਗਹਿਣਿਆਂ ਦੀ ਮੰਗ ਵੀ ਵੱਧ ਰਹੀ ਹੈ, ਜਿਨ੍ਹਾਂ ਤੋਂ ਇਹ ਲੱਗ ਰਿਹਾ ਹੈ ਕਿ ਸੋਨਾ ਜਲਦ ਮਹਿੰਗਾ ਹੋਣ ਵਾਲਾ ਹੈ। ਹਾਲਾਂਕਿ, ਦੂਜੇ ਪਾਸੇ ਡਾਲਰ ਦੀ ਮਜਬੂਤੀ ਅਤੇ ਵੱਧ ਰਹੀ ਬਾਂਡ ਯੀਲਡ ਨਾਲ ਇਹ ਕਮਜ਼ੋਰ ਵੀ ਪੈ ਰਿਹਾ ਹੈ। ਮਹਾਮਾਰੀ ਦਾ ਖ਼ਤਰਾ ਵੱਧ ਰਿਹਾ ਹੈ ਤਾਂ ਸੰਭਵ ਹੈ ਕਿ ਨਿਵੇਸ਼ਕ ਸੁਰੱਖਿਅਤ ਨਿਵੇਸ਼ ਵੱਲ ਦੌੜਣ ਅਤੇ ਸੋਨੇ ਵਿਚ ਨਿਵੇਸ਼ ਕਰਨਾ ਸ਼ੁਰੂ ਕਰ ਦੇਣ। ਪਿਛਲੇ ਸਾਲ ਅਗਸਤ ਵਿਚ ਇਸੇ ਵਜ੍ਹਾ ਨਾਲ ਸੋਨਾ 56,200 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ ਸੀ।

ਇਹ ਵੀ ਪੜ੍ਹੋ- ਮਹਿੰਗੇ ਹੋਣਗੇ ਸਮਾਰਟ ਫੋਨ, ਸਰਕਾਰ 1 ਅਪ੍ਰੈਲ ਤੋਂ ਲਾਵੇਗੀ ਕਸਟਮ ਡਿਊਟੀ

2. ਬਹੁਤ ਸਾਰੇ ਦੇਸ਼ਾਂ ਵਿਚ ਅੰਸ਼ਕ ਤਾਲਾਬੰਦੀ ਲਾਈ ਜਾਣ ਲੱਗੀ ਹੈ। ਭਾਰਤ ਵਿਚ ਵੀ ਕੁਝ ਸੂਬਿਆਂ ਦੇ ਕੁਝ ਸ਼ਹਿਰਾਂ ਵਿਚ ਅੰਸ਼ਕ ਤਾਲਾਬੰਦੀ ਲਾਗੂ ਕੀਤੀ ਗਈ ਹੈ। ਫਰਾਂਸ, ਪੋਲੈਂਡ ਅਤੇ ਯੂਕਰੇਨ ਵਿਚ ਕਈ ਜਗ੍ਹਾ ਤਾਲਾਬੰਦੀ ਲਾਈ ਗਈ ਹੈ, ਅਜਿਹਾ ਹੋਣ 'ਤੇ ਲੋਕ ਨਿਵੇਸ਼ ਦਾ ਸੁਰੱਖਿਅਤ ਟਿਕਾਣਾ ਲੱਭਣਗੇ ਅਤੇ ਸੋਨਾ ਚੜ੍ਹ ਸਕਦਾ ਹੈ। ਹਾਲਾਂਕਿ, ਫਿਲਹਾਲ ਸੋਨੇ ਵਿਚ ਵੱਡੇ ਉਛਾਲ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਦੇਸ਼ ਪੂਰੀ ਤਰ੍ਹਾਂ ਆਰਥਿਕਤਾ ਬੰਦ ਕਰਨ ਤੋਂ ਬਚ ਰਹੇ ਹਨ।

ਇਹ ਵੀ ਪੜ੍ਹੋ- 31 ਮਾਰਚ ਤੋਂ ਬਾਅਦ ਬਦਲ ਜਾਣਗੇ ਇਨਕਮ ਟੈਕਸ ਨਾਲ ਜੁੜੇ ਪੰਜ ਨਿਯਮ

3. ਮੌਜੂਦਾ ਸਮੇਂ ਜਮ੍ਹਾ ਪੈਸੇ 'ਤੇ ਮਿਲਣ ਵਾਲੇ ਵਿਆਜ ਦੀਆਂ ਦਰਾਂ ਕਾਫ਼ੀ ਘੱਟ ਹਨ ਅਤੇ ਆਉਣ ਵਾਲੇ ਸਮੇਂ ਵਿਚ ਇਸ ਦੇ ਹੋਰ ਘੱਟ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਘੱਟ ਵਿਆਜ ਦਰਾਂ ਹੋਣ ਨਾਲ ਕਰਜ਼ ਲੈਣ ਵਾਲਿਆਂ ਦੀ ਗਿਣਤੀ ਤਾਂ ਵਧੇਗੀ ਪਰ ਜਮ੍ਹਕਰਤਾਵਾਂ ਨੂੰ ਨੁਕਸਾਨ ਹੋਵੇਗਾ। ਇਸ ਸਥਿਤੀ ਵਿਚ ਨਿਵੇਸ਼ਕ ਸੋਨੇ ਵਿਚ ਨਿਵੇਸ਼ ਕਰ ਸਕਦੇ ਹਨ। ਇਸ ਵਜ੍ਹਾ ਨਾਲ ਕੀਮਤਾਂ ਚੜ੍ਹਨ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ- 31 ਮਾਰਚ ਤੱਕ ਪੈਨ-ਆਧਾਰ ਨਾ ਕੀਤਾ ਲਿੰਕ ਤਾਂ ਭਰਨਾ ਹੋਵੇਗਾ ਇੰਨਾ ਜੁਰਮਾਨਾ

4. ਸੋਨੇ ਦੀਆਂ ਕੀਮਤਾਂ ਆਪਣੇ ਸਰਵਉੱਚ ਪੱਧਰ ਤੋਂ ਕਾਫ਼ੀ ਹੇਠਾਂ ਹਨ। ਮੌਜੂਦਾ ਸਮੇਂ ਫਿਜੀਕਲ ਗੋਲਡ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ, ਜਿਸ ਕਾਰਨ ਕੀਮਤਾਂ ਵਿਚ ਤੇਜ਼ੀ ਦੇ ਆਸਾਰ ਬਣ ਰਹੇ ਹਨ। ਵਿਆਹ-ਸ਼ਾਦੀਆਂ ਦਾ ਸੀਜ਼ਨ ਵੀ ਆਉਣ ਵਾਲਾ ਹੈ, ਜਿਸ ਦੇ ਮੱਦੇਨਜ਼ਰ ਗਹਿਣਿਆਂ ਦੀ ਮੰਗ ਵਿਚ ਵਾਧਾ ਹੋਵੇਗਾ। ਲਿਹਾਜਾ ਜਿਵੇਂ-ਜਿਵੇਂ ਲੋਕਾਂ ਦਾ ਸੋਨੇ ਦੀ ਖ਼ਰੀਦਦਾਰੀ ਵੱਲ ਰੁਝਨ ਵਧੇਗਾ ਇਸ ਦਾ ਸਿੱਧਾ ਅਸਰ ਸੋਨੇ ਦੀਆਂ ਕੀਮਤਾਂ 'ਤੇ ਪਵੇਗਾ।

Sanjeev

This news is Content Editor Sanjeev