ਸੋਨਾ 80 ਰੁਪਏ ਟੁੱਟਿਆ, ਚਾਂਦੀ 250 ਰੁਪਏ ਫਿਸਲੀ

12/09/2019 5:21:06 PM

ਨਵੀਂ ਦਿੱਲੀ — ਵਿਦੇਸ਼ਾਂ ਵਿਚ ਦੋਵਾਂ ਕੀਮਤੀ ਧਾਤੂਆਂ 'ਚ ਰਹੀ ਤੇਜ਼ੀ ਦੇ ਬਾਵਜੂਦ ਘਰੇਲੂ ਪੱਧਰ 'ਤੇ ਮੰਗ ਕਮਜ਼ੋਰ ਰਹਿਣ ਨਾਲ ਦਿੱਲੀ ਸਰਾਫਾ ਬਜ਼ਾਰ 'ਚ ਸੋਮਵਾਰ ਨੂੰ ਸੋਨਾ 80 ਰੁਪਏ ਟੁੱਟ ਕੇ 39,020 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਅਤੇ ਚਾਂਦੀ 250 ਰੁਪਏ ਫਿਸਲ ਕੇ 44,300 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। ਵਿਦੇਸ਼ਾਂ 'ਚ ਦੋਵੇਂ ਕੀਮਤੀ ਧਾਤੂਆਂ ਵਿਚ ਤੇਜ਼ੀ ਰਹੀ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਅਨੁਸਾਰ ਸੋਮਵਾਰ ਨੂੰ ਸੋਨਾ ਹਾਜਿਰ 3.77 ਡਾਲਰ ਪ੍ਰਤੀ ਔਂਸ ਚੜ੍ਹ ਕੇ 1463.28 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਫਰਵਰੀ ਦਾ ਅਮਰੀਕੀ ਸੋਨਾ ਵਾਇਦਾ 1.80 ਡਾਲਰ ਚੜ੍ਹ ਕੇ 1,460.90 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਚਾਂਦੀ ਹਾਜਿਰ ਵੀ 0.04 ਫੀਸਦੀ ਵਧ ਕੇ 16.60 ਡਾਲਰ ਪ੍ਰਤੀ ਔਂਸ 'ਤੇ ਰਹੀ।

ਸਥਾਨਕ ਬਜ਼ਾਰ ਵਿਚ ਸੋਨਾ ਸਟੈਂਡਰਡ 80 ਰੁਪਏ ਦੀ ਗਿਰਾਵਟ ਨਾਲ 39,020 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਸੋਨਾ ਭਟੂਰ ਵੀ ਇੰਨੀ ਹੀ ਗਿਰਾਵਟ ਨਾਲ 38,850 ਰੁਪਏ ਪ੍ਰਤੀ 10 ਗ੍ਰਾਮ 'ਤੇ ਰਿਹਾ। 8 ਗ੍ਰਾਮ ਵਾਲੀ ਗਿੱਨੀ 100 ਰੁਪਏ ਟੁੱਟ ਕੇ 30,200 ਰੁਪਏ 'ਤੇ ਰਹੀ। ਚਾਂਦੀ ਹਾਜਿਰ 250 ਰੁਪਏ ਫਿਸਲ ਕੇ 44,300 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ ਵਿਕੀ। ਚਾਂਦੀ ਵਾਇਦਾ 219 ਰੁਪਏ ਦੀ ਗਿਰਾਵਟ ਲੈ ਕੇ 43,326 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। ਸਿੱਕਾ ਖਰੀਦਦਾਰੀ ਅਤੇ ਵਿਕਰੀ 10-10 ਰੁਪਏ ਡਿੱਗ ਕੇ ਕ੍ਰਮਵਾਰ 910 ਰੁਪਏ ਅਤੇ 920 ਰੁਪਏ ਪ੍ਰਤੀ ਇਕਾਈ 'ਤੇ ਰਹੇ।