ਸੋਨਾ 80 ਰੁਪਏ ਉਛਲਿਆ, ਚਾਂਦੀ 150 ਰੁਪਏ ਚਮਕੀ

11/12/2018 4:51:25 PM

ਨਵੀਂ ਦਿੱਲੀ — ਅੰਤਰਰਾਸ਼ਟਰੀ ਬਜ਼ਾਰ 'ਚ ਰਹੀ ਗਿਰਾਵਟ ਦੇ ਬਾਵਜੂਦ ਘੱਟ ਕੀਮਤ 'ਤੇ ਪ੍ਰਚੂਨ ਮੰਗ ਰਹਿਣ ਕਾਰਨ ਦਿੱਲੀ ਸਰਾਫਾ ਬਜ਼ਾਰ 
'ਚ ਸੋਮਵਾਰ ਨੂੰ ਸੋਨਾ 80 ਰੁਪਏ ਚਮਕ ਕੇ 32,150 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਇਸ ਦੌਰਾਨ ਉਦਯੋਗਿਕ ਮੰਗ ਆਉਣ ਕਾਰਨ ਚਾਂਦੀ ਵੀ 150 ਰੁਪਏ ਦੇ ਵਾਧੇ ਨਾਲ  38,150 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।

ਅੰਤਰਰਾਸ਼ਟਰੀ ਬਜ਼ਾਰ 'ਚ ਲੰਡਨ ਦਾ ਸੋਨਾ ਹਾਜਿਰ ਅੱਜ 2 ਡਾਲਰ ਦੀ ਗਿਰਾਵਟ ਨਾਲ 1,207.60 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 1.10 ਡਾਲਰ ਦੀ ਗਿਰਾਵਟ ਨਾਲ 1,207.50 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਇਸ ਦੌਰਾਨ ਚਾਂਦੀ 0.07 ਡਾਲਰ ਦੀ ਗਿਰਾਵਟ ਨਾਲ 14.17 ਡਾਲਰ ਪ੍ਰਤੀ ਔਂਸ ਬੋਲੀ ਗਈ। ਬਜ਼ਾਰ ਵਿਸ਼ਲੇਸ਼ਕਾਂ ਮੁਤਾਬਕ ਦੁਨੀਆ ਦੀਆਂ ਹੋਰ ਮੁੱਖ ਮੁਦਰਾਵਾਂ ਦੀ ਬਾਸਕਿਟ 'ਚ ਡਾਲਰ ਦੀ ਮਜ਼ਬੂਤੀ ਨਾਲ ਗਲੋਬਲ ਬਜ਼ਾਰ ਵਿਚ ਪੀਲੀ ਧਾਤ 'ਤੇ ਦਬਾਅ ਬਣਿਆ ਹੋਇਆ ਹੈ।

ਦਿੱਲੀ ਸਰਾਫਾ ਬਜ਼ਾਰ ਵਿਚ ਦੋਵਾਂ ਕੀਮਤੀ ਧਾਤੂਆਂ ਦੀਆਂ ਕੀਮਤਾਂ 

ਗੋਲਡ ਸਟੈਂਡਰਡ ਪ੍ਰਤੀ 10 ਗ੍ਰਾਮ: 32,150

ਸੋਨਾ ਭਟੂਰ ਪ੍ਰਤੀ 10 ਗ੍ਰਾਮ : 32,000
ਚਾਂਦੀ ਹਾਜਿਰ ਪ੍ਰਤੀ ਕਿਲੋਗਰਾਮ : 38,150
ਚਾਂਦੀ ਵਾਇਦਾ ਪ੍ਰਤੀ ਕਿਲੋਗ੍ਰਾਮ : 37,115
ਸਿੱਕਾ ਲਿਵਾਲੀ ਪ੍ਰਤੀ ਸੈਕੜਾਂ : 75,000
ਸਿੱਕਾ ਪ੍ਰਤੀ ਵਿਕਰੀ : 76,000
ਗਿੰਨੀ ਪ੍ਰਤੀ 8 ਗ੍ਰਾਮ : 24,800