ਸੋਨੇ ਨੇ ਪੰਜ ਸਾਲਾਂ ''ਚ 61 ਫ਼ੀਸਦੀ ਦਿੱਤਾ ਰਿਟਰਨ, ਹੁਣ ਵੀ ਹੈ ਨਿਵੇਸ਼ ਦਾ ਮੌਕਾ?

03/21/2021 4:56:22 PM

ਨਵੀਂ ਦਿੱਲੀ- SBI ਇਸ ਸਮੇਂ ਫਿਕਸਡ ਡਿਪਾਜ਼ਿਟ (ਐੱਫ. ਡੀ.) 'ਤੇ ਵੱਧ ਤੋਂ ਵੱਧ 5.4 ਫ਼ੀਸਦੀ ਸਾਲਾਨਾ ਵਿਆਜ ਦੇ ਰਿਹਾ ਹੈ। ਉੱਥੇ ਹੀ, ਬੀਤੇ ਇਕ ਸਾਲ ਵਿਚ ਸੋਨਾ ਇਸ ਤੋਂ ਵੱਧ ਰਿਟਰਨ ਦੇ ਚੁੱਕਾ ਹੈ। ਪਿਛਲੇ ਸਾਲ ਮਾਰਚ 2020 ਵਿਚ ਇਸ ਸਮੇਂ ਸੋਨਾ 38,800 ਰੁਪਏ ਪ੍ਰਤੀ 10 ਗ੍ਰਾਮ 'ਤੇ ਸੀ, ਜੋ ਇਸ ਸਾਲ ਡਿੱਗਦਾ-ਡਿੱਗਦਾ ਹੁਣ ਫਿਰ 45,000 ਰੁਪਏ 'ਤੇ ਆ ਗਿਆ ਹੈ, ਯਾਨੀ ਸੋਨੇ ਨੇ ਬੀਤੇ ਇਕ ਸਾਲ ਵਿਚ ਤਕਰੀਬਨ 17 ਫ਼ੀਸਦੀ ਦਾ ਰਿਟਰਨ ਦਿੱਤਾ ਹੈ। ਉੱਥੇ ਹੀ, ਪੰਜ ਸਾਲ ਪਹਿਲਾਂ ਮਾਰਚ 2016 ਵਿਚ ਸੋਨੇ ਦੀ ਕੀਮਤ 28 ਹਜ਼ਾਰ ਰੁਪਏ ਦੇ ਨੇੜੇ-ਤੇੜੇ ਸੀ, ਇਸ ਤਰ੍ਹਾਂ ਬੀਤੇ ਪੰਜ ਸਾਲਾਂ ਵਿਚ ਸੋਨੇ ਨੇ 61 ਫ਼ੀਸਦੀ ਰਿਟਰਨ ਦਿੱਤਾ ਹੈ।

ਹਾਲਾਂਕਿ, ਇਸ ਵਾਰ ਕੋਰੋਨਾ ਮਹਾਮਾਰੀ ਕਾਰਨ ਸੁਰੱਖਿਅਤ ਨਿਵੇਸ਼ ਦੇ ਤੌਰ 'ਤੇ ਸੋਨੇ ਦੀ ਮੰਗ ਵਧਣ ਕਾਰਨ ਰਿਟਰਨ ਉੱਚਾ ਰਿਹਾ। ਕੋਰੋਨਾ ਟੀਕੇ ਆਉਣ ਤੇ ਗਲੋਬਲ ਅਰਥਕਿਤਾ ਹੌਲੀ-ਹੌਲੀ ਪਟੜੀ 'ਤੇ ਪਰਤਣ ਨਾਲ ਪਿਛਲੇ ਸਾਲ ਨਾਲੋਂ ਸੋਨੇ ਦੀ ਮੰਗ ਘਟੀ ਹੈ ਪਰ ਹੁਣ ਵੀ ਨਿਵੇਸ਼ਕਾਂ ਦੀ ਇਸ ਵਿਚ ਦਿਲਚਸਪੀ ਹੈ। 

ਇਹ ਵੀ ਪੜ੍ਹੋ- ਪੰਜਾਬ 'ਚ ਇਸ ਤਾਰੀਖ਼ ਤੋਂ ਹੋਵੇਗੀ ਕਣਕ ਦੀ ਖ਼ਰੀਦ, ਇੰਨਾ ਮਿਲੇਗਾ MSP

ਧੀ ਦੇ ਵਿਆਹ ਲਈ ਸੋਨਾ ਖ਼ਰੀਦਣ ਦੀ ਹੁਣ ਤੋਂ ਹੀ ਕਰੋ ਤਿਆਰੀ
10-15 ਸਾਲ ਬਾਅਦ ਧੀ ਦਾ ਵਿਆਹ ਕਰਨਾ ਹੈ ਤਾਂ ਸੋਨਾ ਸਸਤਾ ਹੋਣ 'ਤੇ ਇਸ ਵਿਚ ਹੁਣ ਤੋਂ ਹੀ ਨਿਵੇਸ਼ ਕਰਨਾ ਫਾਇਦੇਮੰਦ ਹੋ ਸਕਦਾ ਹੈ। ਸੋਨੇ ਵਿਚ ਨਿਵੇਸ਼ ਦੇ ਕਈ ਸਾਰੇ ਬਦਲ ਹਨ। ਸਰਕਾਰ ਦੀ ਗੋਲਡ ਬਾਂਡ ਸਕੀਮ ਵੀ ਸਮੇਂ-ਸਮੇਂ ਸਿਰ ਆਰ. ਬੀ. ਆਈ. ਵੱਲੋਂ ਖੋਲ੍ਹੀ ਜਾਂਦੀ ਹੈ, ਜੋ ਲੰਮੇ ਸਮੇਂ ਵਿਚ ਪੈਸੇ ਦੀ ਜ਼ਰੂਰਤ ਪੂਰੀ ਕਰ ਸਕਦੀ ਹੈ।

ਇਹ ਵੀ ਪੜ੍ਹੋ- ਇਸ ਸਕੀਮ 'ਚ 'ਦੁੱਗਣਾ' ਹੋ ਸਕਦਾ ਹੈ ਤੁਹਾਡਾ ਪੈਸਾ, ਸਰਕਾਰ ਦੀ ਹੈ ਗਾਰੰਟੀ

ਡਿਜੀਟਲ ਗੋਲਡ
ਉੱਥੇ ਹੀ, ਡਿਜੀਟਲ ਗੋਲਡ ਜ਼ਰੀਏ ਵੀ ਤੁਸੀਂ ਨਿਵੇਸ਼ ਕਰਨਾ ਸ਼ੁਰੂ ਕਰ ਸਕਦੇ ਹੋ। ਹਾਲਾਂਕਿ, ਵਿਸ਼ਲੇਸ਼ਕਾਂ ਦਾ ਇਹ ਵੀ ਕਹਿਣਾ ਹੈ ਕਿ ਭਾਵੇਂ ਹੀ ਸੋਨੇ ਵਿਚ ਨਿਵੇਸ਼ ਕਰਨਾ ਤੁਹਾਨੂੰ ਪਸੰਦ ਹੋਵੇ ਤਾਂ ਵੀ ਇਸ ਵਿਚ ਸੀਮਤ ਹੀ ਨਿਵੇਸ਼ ਕਰਨਾ ਚਾਹੀਦਾ ਹੈ। ਸਮਾਰਟ ਫੋਨ ਤੋਂ ਹੀ ਡਿਜੀਟਲ ਗੋਲਡ ਵਿਚ ਨਿਵੇਸ਼ ਹੋ ਸਕਦਾ ਹੈ। ਇਸ ਲਈ ਬਹੁਤ ਜ਼ਿਆਦਾ ਪੈਸਾ ਖ਼ਰਚ ਕਰਨ ਦੀ ਵੀ ਜ਼ਰੂਰਤ ਨਹੀਂ ਹੈ। ਤੁਸੀਂ ਆਪਣੀ ਸੁਵਿਧਾ ਮੁਤਾਬਕ, ਜਿੰਨੀ ਕੀਮਤ ਦਾ ਚਾਹੋ ਸੋਨਾ ਖ਼ਰੀਦ ਸਕਦੇ ਹੋ, ਇੱਥੋਂ ਤੱਕ ਕਿ 1 ਰੁਪਏ ਦਾ ਵੀ। ਇਹ ਸੁਵਿਧਾ ਐਮਾਜ਼ੋਨ ਪੇਅ, ਗੂਗਲ ਪੇਅ, ਪੇਟੀਐੱਮ, ਫੋਨਪੇਅ ਅਤੇ ਮੋਬੀਕਵਿਕ ਵਰਗੇ ਪਲੇਟਫਾਰਮ 'ਤੇ ਉਪਲਬਧ ਹੈ।

ਇਹ ਵੀ ਪੜ੍ਹੋ- 31 ਮਾਰਚ ਤੱਕ PAN-ਆਧਾਰ ਕਰ ਲਓ ਲਿੰਕ, ਨਹੀਂ ਤਾਂ ਲੱਗੇਗਾ ਇੰਨਾ ਜੁਰਮਾਨਾ

Sanjeev

This news is Content Editor Sanjeev