ਸੋਨਾ 100 ਰੁਪਏ ਸਸਤਾ, ਚਾਂਦੀ ਮਹਿੰਗੀ

01/28/2020 4:11:27 PM

ਨਵੀਂ ਦਿੱਲੀ—ਵਿਦੇਸ਼ਾਂ 'ਚ ਦੋਵਾਂ ਕੀਮਤੀ ਧਾਤੂਆਂ 'ਚ ਨਰਮੀ ਦੇ ਦੌਰਾਨ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 100 ਰੁਪਏ ਫਿਸਲ ਕੇ 41,770 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ ਹੈ। ਲਗਾਤਾਰ ਚਾਰ ਦਿਨ ਦੀ ਤੇਜ਼ੀ ਦੇ ਬਾਅਦ ਸੋਨੇ ਦੇ ਭਾਅ ਟੁੱਟੇ ਹਨ। ਉੱਧਰ ਚਾਂਦੀ ਦੀ ਚਮਕ ਲਗਾਤਾਰ ਪੰਜਵੇਂ ਦਿਨ ਵਧੀ ਹੈ। ਇਹ 60 ਰੁਪਏ ਚੜ੍ਹ ਕੇ 8 ਜਨਵਰੀ ਦੇ ਬਾਅਦ ਦੇ ਸਭ ਤੋਂ ਉੱਚੇ ਪੱਧਰ 48,550 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਚਾਂਦੀ ਦੇ ਭਾਅ ਪੰਜ ਦਿਨ 'ਚ 1,350 ਰੁਪਏ ਵਧ ਚੁੱਕੇ ਹਨ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਨਾ ਹਾਜ਼ਿਰ 2.20 ਡਾਲਰ ਫਿਸਲ ਕੇ 1,578.60 ਡਾਲਰ ਪ੍ਰਤੀ ਔਂਸ ਰਹਿ ਗਿਆ।

ਉੱਧਰ ਫਰਵਰੀ ਦਾ ਅਮਰੀਕੀ ਸੋਨਾ ਵਾਇਦਾ ਵੀ 1.50 ਡਾਲਰ ਦੇ ਵਾਧੇ 'ਚ 1,578.60 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਅਮਰੀਕੀ ਫੈਡਰਲ ਰਿਜ਼ਰਵ ਦੀਆਂ ਨੀਤੀਗਤ ਦਰਾਂ 'ਤੇ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਨਿਵੇਸ਼ਕਾਂ ਦੀ ਸਾਵਧਾਨੀ ਦੇ ਕਾਰਨ ਪੀਲੀ ਧਾਤੂ ਦਬਾਅ 'ਚ ਆਈ ਹੈ। ਫੈਡ ਦੀ ਦੋ ਦਿਨੀਂ ਮੀਟਿੰਗ 29 ਜਨਵਰੀ ਨੂੰ ਖਤਮ ਹੋਵੇਗੀ ਜਿਸ ਦੇ ਬਾਅਦ ਮੌਦਰਿਕ ਨੀਤੀ 'ਤੇ ਬਿਆਨ ਜਾਰੀ ਕੀਤਾ ਜਾਵੇਗਾ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਨੋਵੇਲ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਕਾਰਨ ਸੋਨੇ ਨੂੰ ਸਮਰਥਨ ਮਿਲ ਰਿਹਾ ਹੈ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ 0.02 ਡਾਲਰ ਦੇ ਗਿਰਾਵਟ ਦੇ ਨਾਲ 18.02 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।  


Aarti dhillon

Content Editor

Related News