ਸੋਨਾ 1,150 ਰੁਪਏ ਚਮਕ ਕੇ ਚਾਰ ਹਫਤੇ ਦੇ ਸਭ ਤੋਂ ਉੱਚੇ ਪੱਧਰ ''ਤੇ

10/04/2019 4:43:21 PM

ਨਵੀਂ ਦਿੱਲੀ—ਤਿਓਹਾਰੀ ਦੇ ਮੌਸਮ 'ਚ ਗਹਿਣਾ ਨਿਰਮਾਤਾਵਾਂ ਵਲੋਂ ਗਹਿਣਾ ਮੰਗ ਆਉਣ ਅਤੇ ਵਿਦੇਸ਼ਾਂ 'ਚ ਰਹੀ ਤੇਜ਼ੀ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਸ਼ੁੱਕਰਵਾਰ ਨੂੰ 1,150 ਰੁਪਏ ਦੀ ਵੱਡੀ ਛਲਾਂਗ ਲਗਾਉਂਦਾ ਹੋਇਆ ਕਰੀਬ ਚਾਰ ਹਫਤੇ ਦੇ ਸਭ ਤੋਂ ਉੱਚੇ ਪੱਧਰ 39,420 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਹੈ। ਇਹ ਬਜਟ ਦੇ ਅਗਲੇ ਦਿਨ ਛੇ ਜੁਲਾਈ ਦੇ ਬਾਅਦ ਸਭ ਤੋਂ ਵੱਡੀ ਤੇਜ਼ੀ ਹੈ। ਬਜਟ 'ਚ ਸੋਨੇ 'ਤੇ ਸੀਮਾ ਚਾਰਜ ਵਧਾਏ ਜਾਣ ਤੋਂ ਛੇ ਜੁਲਾਈ ਨੂੰ ਇਸ ਦੀ ਕੀਮਤ 1,300 ਰੁਪਏ ਚੜ੍ਹ ਗਈ ਸੀ। ਸੋਨੇ ਦੇ ਉਲਟ ਚਾਂਦੀ 'ਚ ਅੱਜ 50 ਰੁਪਏ ਦੀ ਨਰਮੀ ਰਹੀ ਅਤੇ ਇਹ 46,450 ਰੁਪਏ ਪ੍ਰਤੀ ਕਿਲੋਗ੍ਰਾਮ ਵਿਕੀ। ਵਿਦੇਸ਼ਾਂ 'ਚ ਪੀਲੀ ਧਾਤੂ ਦੇ 1,500 ਡਾਲਰ ਪ੍ਰਤੀ ਔਂਸ ਦੇ ਪਾਰ ਨਿਕਲਣ ਨਾਲ ਵੀ ਸਥਾਨਕ ਬਾਜ਼ਾਰ 'ਚ ਇਸ ਦੇ ਭਾਅ ਵਧੇ। ਲੰਡਨ ਅਤੇ ਨਿਊਯਾਰਕ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਸੋਨਾ ਹਾਜ਼ਿਰ ਅੱਜ 2.50 ਡਾਲਰ ਚਮਕ ਕੇ 1,509.10 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਵੀਰਵਾਰ ਨੂੰ ਵੀ ਇਸ 'ਚ ਤੇਜ਼ੀ ਰਹੀ ਸੀ ਵਿਚਕਾਰ ਕਾਰੋਬਾਰ 'ਚ ਇਹ 1,518.50 ਡਾਲਰ ਪ੍ਰਤੀ ਔਂਸ ਤੱਕ ਚੜ੍ਹਿਆ ਸੀ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਅਮਰੀਕਾ 'ਚ ਰੁਜ਼ਗਾਰ ਦੇ ਕਮਜ਼ੋਰ ਅੰਕੜੇ ਆਉਣ ਨਾਲ ਆਰਥਿਕ ਸੰਕਟ ਦੀ ਚਿੰਤਾ ਵਧ ਗਈ ਹੈ ਜਿਸ ਨਾਲ ਸੋਨੇ 'ਚ ਤੇਜ਼ੀ ਰਹੀ। ਨਿਵੇਸ਼ਕਾਂ ਨੇ ਪੂੰਜੀ ਬਾਜ਼ਾਰ ਦੀ ਬਜਾਏ ਸੁਰੱਖਿਆ ਨਿਵੇਸ਼ ਮੰਨੀ ਜਾਣ ਵਾਲੀ ਪੀਲੀ ਧਾਤੂ ਦਾ ਰੁਖ ਕੀਤਾ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ ਅੱਜ 1.20 ਡਾਲਰ ਦੇ ਵਾਧੇ 'ਚ 1,515 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਸੋਨੇ ਦੇ ਉਲਟ ਚਾਂਦੀ ਹਾਜ਼ਿਰ 0.01 ਡਾਲਰ ਫਿਸਲ ਕੇ 17.56 ਡਾਲਰ ਪ੍ਰਤੀ ਔਂਸ ਰਹਿ ਗਈ।


Aarti dhillon

Content Editor

Related News