ਸੋਨਾ 20 ਰੁਪਏ ਚੜ੍ਹਿਆ, ਚਾਂਦੀ 525 ਰੁਪਏ ਡਿੱਗੀ

11/15/2019 4:28:32 PM

ਮੁੰਬਈ — ਅੰਤਰਰਾਸ਼ਟਰੀ ਪੱਧਰ 'ਤੇ ਦੋਵੇਂ ਕੀਮਤੀ ਧਾਤੂਆਂ 'ਚ ਰਹੀ ਨਰਮੀ ਵਿਚਕਾਰ ਡਾਲਰ 'ਚ ਤੇਜ਼ੀ ਕਾਰਨ ਘਰੇਲੂ ਪੱਧਰ 'ਤੇ ਦਿੱਲੀ ਸਰਾਫਾ ਬਜ਼ਾਰ 'ਚ ਸ਼ੁੱਕਰਵਾਰ ਨੂੰ ਸੋਨਾ 20 ਰੁਪਏ ਚੜ੍ਹ ਕੇ 39,440 ਰੁਪਏ ਪ੍ਰਤੀ 10 ਗ੍ਰਾਮ 'ਤੇ ਰਿਹਾ ਜਦੋਂਕਿ ਚਾਂਦੀ 525 ਰੁਪਏ ਡਿੱਗ ਕੇ 45,675 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।

ਅੰਤਰਰਾਸ਼ਟਰੀ ਬਜ਼ਾਰ 'ਚ ਪਿਛਲੇ ਕੁਝ ਦਿਨਾਂ ਤੋਂ ਜਾਰੀ ਤੇਜ਼ੀ ਦੇ ਬਾਅਦ ਮੁਨਾਫਾ ਵਸੂਲੀ ਹੋਈ ਹੈ ਜਿਸ ਨਾਲ ਕੀਮਤੀ ਧਾਤੁਆਂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਲੰਡਨ ਅਤੇ ਨਿਊਯਾਰਕ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੋਨਾ ਹਾਜਿਰ ਅੱਜ 5.85 ਡਾਲਰ ਉਤਰ ਕੇ 1,463.10 ਡਾਲਰ ਪ੍ਰਤੀ ਔਂਸ 'ਤੇ ਰਿਹਾ। ਦਸੰਬਰ ਦਾ ਅਮਰੀਕੀ ਸੋਨਾ ਵਾਇਦੀ ਵੀ 2.70 ਡਾਲਰ ਡਿੱਗ ਕੇ 1,469.10 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਚਾਂਦੀ ਹਾਜ਼ਰ 0.13 ਡਾਲਰ ਡਿੱਗ ਕੇ 16.84 ਡਾਲਰ ਪ੍ਰਤੀ ਔਂਸ ਰਹੀ।