ਸੋਨਾ ਰਿਕਾਰਡ ਪੱਧਰ 'ਤੇ, ਚਾਂਦੀ ਵੀ ਚਮਕੀ

01/16/2019 2:54:00 PM

ਨਵੀਂ ਦਿੱਲੀ—ਸੰਸਾਰਕ ਪੱਧਰ 'ਤੇ ਦੋਵਾਂ ਕੀਮਤੀ ਧਾਤੂਆਂ ਦੀਆਂ ਕੀਮਤਾਂ 'ਚ ਤੇਜ਼ੀ ਕਾਰਨ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 65 ਰੁਪਏ ਚਮਕ ਕੇ ਰਿਕਾਰਡ ਪੱਧਰ 33,190 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ ਹੈ। ਸੋਨੇ 'ਚ ਇਹ ਲਗਾਤਾਰ ਤੀਜਾ ਵਾਧਾ ਹੈ। ਚਾਂਦੀ ਦੀ ਕੀਮਤ ਵੀ ਲਗਾਤਾਰ ਵਧੀ ਹੈ। ਇਹ 300 ਰੁਪਏ ਦੀ ਛਲਾਂਗ ਲਗਾ ਕੇ ਕਰੀਬ ਇਕ ਹਫਤੇ ਦੇ ਉੱਚ ਪੱਧਰ 40,500 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਕੀਮਤ 'ਤੇ ਵਿਕੇ। ਬ੍ਰੈਗਜ਼ਿਟ ਨੂੰ ਲੈ ਕੇ ਬਣੇ ਅਸਹਿਜ ਹਾਲਾਤਾਂ ਦੇ ਕਾਰਨ ਵਿਦੇਸ਼ੀ ਬਾਜ਼ਾਰ 'ਚ ਪੀਲੀ ਧਾਤੂ 'ਚ ਤੇਜ਼ੀ ਰਹੀ। ਸੋਨਾ ਹਾਜ਼ਿਰ 1.60 ਡਾਲਰ ਚੜ੍ਹ ਕੇ 1,290.95 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਫਰਵਰੀ ਦਾ ਅਮਰੀਕੀ ਸੋਨਾ ਵਾਇਦਾ 1.30 ਡਾਲਰ ਦੇ ਵਾਧੇ 'ਚ 1,289.70 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਬ੍ਰਿਟੇਨ ਦੇ ਸੰਸਦ ਵਲੋਂ ਬ੍ਰੈਗਜ਼ਿਟ ਦੇ ਫੈਸਲੇ ਦੇ ਖਿਲਾਫ ਵੋਟਿੰਗ ਨਾਲ ਸਥਿਤੀ ਅਨਿਸ਼ਚਿਤ ਹੋ ਗਈ ਹੈ। ਇਸ ਕਾਰਨ ਨਿਵੇਸ਼ਕਾਂ ਨੇ ਸੁਰੱਖਿਅਤ ਧਾਤੂ ਦਾ ਰੁੱਖ ਕੀਤਾ ਹੈ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ ਵੀ 0.03 ਡਾਲਰ ਦੇ ਵਾਧੇ ਨਾਲ 15.58 ਡਾਲਰ ਪ੍ਰਤੀ ਔਂਸ 'ਤੇ ਰਹੀ। 

Aarti dhillon

This news is Content Editor Aarti dhillon