ਗਹਿਣਾ ਕਾਰੋਬਾਰੀਆਂ ਦੀ ਲਗਾਤਾਰ ਲਿਵਾਲੀ ਨਾਲ ਸੋਨਾ ਮਜ਼ਬੂਤ, ਚਾਂਦੀ ਫਿਸਲੀ

07/06/2018 4:19:34 PM

ਨਵੀਂ ਦਿੱਲੀ—ਕਮਜ਼ੋਰ ਸੰਸਾਰਿਕ ਰੁਖ ਦੇ ਬਾਵਜੂਦ ਸਥਾਨਕ ਗਹਿਣਾ ਕਾਰੋਬਾਰੀਆਂ ਦੀ ਲਗਾਤਾਰ ਲਿਵਾਲੀ ਨਾਲ ਸੋਨਾ 110 ਰੁਪਏ ਚੜ੍ਹ ਕੇ 31,690 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਹਾਲਾਂਕਿ, ਸਿੱਕਾ ਨਿਰਮਾਤਾਵਾਂ ਅਤੇ ਉਦਯੋਗਿਕ ਇਕਾਈਆਂ ਦਾ ਉਠਾਅ ਘਟਣ ਨਾਲ ਚਾਂਦੀ 100 ਰੁਪਏ ਫਿਸਲ ਕੇ 40,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ। ਕਾਰੋਬਾਰੀਆਂ ਨੇ ਕਿਹਾ ਕਿ ਹਾਜ਼ਰ ਬਾਜ਼ਾਰ 'ਚ ਸਥਾਨਕ ਗਹਿਣਾ ਕਾਰੋਬਾਰੀਆਂ ਦੀ ਲਗਾਤਾਰ ਲਿਵਾਲੀ ਨਾਲ ਇਥੇ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਆਈ।  

ਹਾਲਾਂਕਿ ਸੰਸਾਰਿਕ ਪੱਧਰ 'ਤੇ ਪੀਲੀ ਧਾਤੂ 'ਚ ਕਮਜ਼ੋਰ ਰੁਖ ਨੇ ਤੇਜ਼ੀ ਨੂੰ ਸੀਮਿਤ ਕਰਨ ਦੀ ਕੋਸ਼ਿਸ਼ ਕੀਤੀ। ਸੰਸਾਰਿਕ ਪੱਧਰ 'ਤੇ ਸਿੰਗਾਪੁਰ 'ਚ, ਸੋਨਾ 0.17 ਫੀਸਦੀ ਡਿੱਗ ਕੇ 1,255.20 ਡਾਲਰ ਪ੍ਰਤੀ ਔਂਸ 'ਤੇ ਰਿਹਾ ਜਦਕਿ ਚਾਂਦੀ 0.16 ਫੀਸਦੀ ਡਿੱਗ ਕੇ 16.01 ਡਾਲਰ ਪ੍ਰਤੀ ਔਂਸ 'ਤੇ ਰਹੀ। ਰਾਸ਼ਟਰੀ ਰਾਜਧਾਨੀ 'ਚ 99.9 ਫੀਸਦੀ ਅਤੇ 99.5 ਫੀਸਦੀ ਸ਼ੁੱਧਤਾ ਵਾਲਾ ਸੋਨਾ 110-110 ਰੁਪਏ ਚੜ੍ਹ ਕੇ ਕ੍ਰਮਵਾਰ : 31,690 ਰੁਪਏ ਅਤੇ 31,540 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਪਿਛਲੇ ਦੋ ਕਾਰੋਬਾਰੀ ਪੱਧਰ 'ਚ ਸੋਨਾ 220 ਰੁਪਏ ਚੜ੍ਹਿਆ। ਹਾਲਾਂਕਿ ਅੱਠ ਰੁਪਏ ਵਾਲੀ ਗਿੰਨੀ 24,800 ਰੁਪਏ ਪ੍ਰਤੀ ਇਕਾਈ 'ਤੇ ਟਿਕੀ ਰਹੀ।
ਉੱਧਰ ਦੂਜੇ ਪਾਸੇ ਚਾਂਦੀ ਹਾਜ਼ਰ 100 ਰੁਪਏ ਡਿੱਗ ਕੇ 40,500 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ ਜਦਕਿ ਸਟੋਰਿਓ ਦੀ ਲਿਵਾਲੀ ਨਾਲ ਹਫਤਾਵਾਰੀ ਡਿਲਵਰੀ 680 ਰੁਪਏ ਉਛਲ ਕੇ 39,880 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਚਾਂਦੀ ਸਿੱਕਾ ਲਿਵਾਲ ਅਤੇ ਬਿਕਵਾਲ ਕ੍ਰਮਵਾਰ: 75,000 ਅਤੇ 76,000 ਰੁਪਏ ਪ੍ਰਤੀ ਸੈਂਕੜਾ ਦੇ ਉੱਚ ਪੱਧਰ 'ਤੇ ਰਹੀ।