ਸੋਨਾ 250 ਰੁਪਏ ਮਹਿੰਗਾ, ਚਾਂਦੀ 800 ਰੁਪਏ ਚਮਕੀ

12/08/2018 4:29:54 PM

ਨਵੀਂ ਦਿੱਲੀ—ਵਿਆਹਾਂ ਦੇ ਸੀਜ਼ਨ ਕਾਰਨ ਗਹਿਣਾ ਮੰਗ 'ਚ ਤੇਜ਼ੀ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਸ਼ਨੀਵਾਰ ਨੂੰ ਸੋਨਾ 250 ਰੁਪਏ ਦੀ ਛਲਾਂਗ ਲਗਾ ਕੇ ਇਕ ਹਫਤੇ ਤੋਂ ਜ਼ਿਆਦਾ ਦੇ ਉੱਚ ਪੱਧਰ 32,350 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ ਹੈ। ਸਿੱਕਾ ਨਿਰਮਾਤਾਵਾਂ ਵਲੋਂ ਉਠਾਅ ਵਧਣ ਅਤੇ ਉਦਯੋਗਿਕ ਮੰਗ ਨਿਕਲਣ ਨਾਲ ਚਾਂਦੀ 800 ਰੁਪਏ ਚਮਕ ਕੇ 38,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਹੈ। ਕੌਮਾਂਤਰੀ ਪੱਧਰ 'ਤੇ ਬੀਤੇ ਹਫਤੇ ਪੀਲੀ ਧਾਤੂ ਦੀ ਮੰਗ ਵਧੀ ਰਹੀ। ਹਫਤਾਵਾਰ 'ਤੇ ਲੰਡਨ ਦਾ ਸੋਨਾ ਹਾਜ਼ਿਰ 8.55 ਡਾਲਰ ਦੇ ਵਾਧੇ ਨਾਲ 1,248.25 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ ਹੈ। ਫਰਵਰੀ ਦਾ ਅਮਰੀਕੀ ਸੋਨਾ ਵਾਇਦਾ ਵੀ ਸ਼ੁੱਕਰਵਾਰ ਨੂੰ 10.40 ਡਾਲਰ ਚੜ੍ਹ ਕੇ 1,254.00 ਡਾਲਰ ਪ੍ਰਤੀ ਔਂਸ ਬੋਲਿਆ ਗਿਆ ਹੈ। ਡਾਲਰ ਦੇ ਕਮਜ਼ੋਰ ਪੈਣ ਨਾਲ ਨਿਵੇਸ਼ਕਾਂ ਦਾ ਰੁਝਾਅ ਪੀਲੀ ਧਾਤੂ 'ਤੇ ਜ਼ਿਆਦਾ ਰਿਹਾ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ ਵੀ ਸ਼ੁੱਕਰਵਾਰ ਨੂੰ 0.09 ਡਾਲਰ ਦੀ ਤੇਜ਼ੀ ਨਾਲ 14.58 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ ਹੈ।

Aarti dhillon

This news is Content Editor Aarti dhillon