ਸੋਨੇ ''ਚ ਭਾਰੀ ਗਿਰਾਵਟ, ਚਾਂਦੀ ਵੀ ਡਿੱਗੀ

11/21/2017 3:12:29 PM

ਨਵੀਂ ਦਿੱਲੀ— ਕੌਮਾਂਤਰੀ ਪੱਧਰ 'ਤੇ ਸੋਨੇ 'ਚ ਸੋਮਵਾਰ ਨੂੰ ਰਹੀ ਵੱਡੀ ਗਿਰਾਵਟ ਦਾ ਦਬਾਅ ਮੰਗਲਵਾਰ ਨੂੰ ਵੀ ਦਿੱਲੀ ਸਰਾਫਾ ਬਾਜ਼ਾਰ 'ਤੇ ਰਿਹਾ | ਦਿੱਲੀ ਸਰਾਫਾ ਬਾਜ਼ਾਰ 'ਚ ਅੱਜ ਸੋਨਾ 250 ਰੁਪਏ ਡਿੱਗ ਕੇ 30,450 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ | ਸੋਨੇ 'ਚ ਲਗਾਤਾਰ ਦੂਜੇ ਦਿਨ ਗਿਰਾਵਟ ਆਈ ਹੈ | ਦੱਸਣਯੋਗ ਹੈ ਕਿ ਵਿਆਹਾਂ-ਸ਼ਾਦੀਆਂ ਦਾ ਸੀਜ਼ਨ ਹੋਣ ਦੇ ਬਾਵਜੂਦ ਸੋਨੇ 'ਚ ਇਹ ਗਿਰਾਵਟ ਦਰਜ ਕੀਤੀ ਗਈ ਹੈ | ਉੱਥੇ ਹੀ, ਚਾਂਦੀ ਵੀ ਲਗਾਤਾਰ ਦੂਜੇ ਦਿਨ ਡਿੱਗਦੀ ਹੋਈ 400 ਰੁਪਏ ਘੱਟ ਕੇ 40,400 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ | ਚਾਂਦੀ ਦੀ ਇਹ ਕੀਮਤ ਪਿਛਲੇ ਡੇਢ ਹਫਤੇ 'ਚ ਸਭ ਤੋਂ ਘੱਟ ਹੈ | ਕੌਮਾਂਤਰੀ ਬਾਜ਼ਾਰ 'ਚ ਸੋਮਵਾਰ ਨੂੰ ਸੋਨਾ 1.4 ਫੀਸਦੀ ਡਿੱਗ ਗਿਆ ਸੀ |

ਹਾਲਾਂਕਿ ਕੌਮਾਂਤਰੀ ਪੱਧਰ 'ਤੇ ਅੱਜ ਸੋਨੇ 'ਚ 0.3 ਫੀਸਦੀ ਦੀ ਮਜ਼ਬੂਤੀ ਦੇਖੀ ਗਈ ਅਤੇ ਇਹ 1,280.46 ਡਾਲਰ ਪ੍ਰਤੀ ਔਾਸ 'ਤੇ ਆ ਗਿਆ | ਦਸੰਬਰ ਦਾ ਅਮਰੀਕੀ ਸੋਨਾ ਵਾਇਦਾ 4.8 ਡਾਲਰ ਦੀ ਤੇਜ਼ੀ ਨਾਲ 1,280.10 ਡਾਲਰ ਪ੍ਰਤੀ ਔਾਸ 'ਤੇ ਬੋਲਿਆ ਗਿਆ | ਬਾਜ਼ਾਰ ਮਾਹਰਾਂ ਨੇ ਦੱਸਿਆ ਕਿ ਹੁਣ ਨਿਵੇਸ਼ਕ ਅਮਰੀਕੀ ਫੈਡਰਲ ਰਿਜ਼ਰਵ ਦੀ ਪਿਛਲੀ ਬੈਠਕ ਦੇ ਵੇਰਵਿਆਂ ਦੀ ਉਡੀਕ ਕਰ ਰਹੇ ਹਨ, ਜਦੋਂ ਵਿਆਜ ਦਰਾਂ ਨੂੰ ਸਥਿਰ ਰੱਖਿਆ ਗਿਆ ਸੀ | ਬੁੱਧਵਾਰ ਨੂੰ ਜਾਰੀ ਹੋਣ ਵਾਲੇ ਵੇਰਵੇ ਨਾਲ ਆਉਣ ਵਾਲੇ ਸਮੇਂ 'ਚ ਇਸ ਸੰਬੰਧ 'ਚ ਫੈਡਰਲ ਰਿਜ਼ਰਵ ਦੇ ਰੁਖ ਬਾਰੇ ਹੋਰ ਜਾਣਕਾਰੀ ਮਿਲ ਸਕੇਗੀ | ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਰ ਸੋਮਵਾਰ ਨੂੰ 2.3 ਫੀਸਦੀ ਡਿੱਗੀ ਸੀ, ਜਦੋਂ ਕਿ ਮੰਗਲਵਾਰ ਨੂੰ ਇਹ 0.2 ਫੀਸਦੀ ਚਮਕ ਕੇ 16.94 ਡਾਲਰ ਪ੍ਰਤੀ ਔਾਸ 'ਤੇ ਪਹੁੰਚ ਗਈ |