ਸੋਨਾ 325 ਰੁਪਏ ਟੁੱਟਿਆ, ਚਾਂਦੀ 420 ਰੁਪਏ ਉਛਲੀ

02/20/2020 4:53:23 PM

ਨਵੀਂ ਦਿੱਲੀ—ਕੌਮਾਂਚਕੀ ਪੱਧਰ 'ਤੇ ਕੀਮਤੀ ਧਾਤੂਆਂ 'ਚ ਨਰਮੀ ਦੇ ਕਾਰਨ ਦਿੱਲੀ ਸਰਾਫਾ ਬਾਜ਼ਾਰ 'ਚ ਵੀਰਵਾਰ ਨੂੰ ਸੋਨਾ 325 ਰੁਪਏ ਟੁੱਟ ਕੇ 42845 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ ਹੈ। ਇਸ ਦੌਰਾਨ ਚਾਂਦੀ 420 ਰੁਪਏ ਦੀ ਤੇਜ਼ੀ ਲੈ ਕੇ 49020 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਨਾ ਹਾਜ਼ਿਰ ਅੱਜ 0.65 ਡਾਲਰ ਟੁੱਟ ਕੇ 1,609.45 ਡਾਲਰ ਪ੍ਰਤੀ ਔਂਸ ਦੇ ਭਾਅ ਵਿਕੀ। ਅਪ੍ਰੈਲ ਦਾ ਅਮਰੀਕੀ ਸੋਨਾ ਵਾਇਦਾ ਵੀ 4.50 ਡਾਲਰ ਉਤਰ ਕੇ 1,603 ਡਾਲਰ ਪ੍ਰਤੀ ਔਂਸ ਬੋਲਿਆ ਗਿਆ।
ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ 0.13 ਡਾਲਰ ਡਿੱਗ ਕੇ 18.22 ਡਾਲਰ ਪ੍ਰਤੀ ਔਂਸ 'ਤੇ ਰਹੀ।

Aarti dhillon

This news is Content Editor Aarti dhillon