ਸੋਨਾ 175 ਰੁਪਏ ਟੁੱਟਿਆ, ਚਾਂਦੀ 1750 ਰੁਪਏ ਫਿਸਲੀ

01/29/2020 3:04:15 PM

ਨਵੀਂ ਦਿੱਲੀ—ਵਿਦੇਸ਼ਾਂ 'ਚ ਸੋਨੇ-ਚਾਂਦੀ 'ਚ ਮੰਗਲਵਾਰ ਨੂੰ ਰਹੀ ਭਾਰੀ ਗਿਰਾਵਟ ਕਾਰਨ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਅੱਜ 175 ਰੁਪਏ ਟੁੱਟ ਕੇ 41,595 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ ਹੈ। ਚਾਂਦੀ 'ਚ 1,750 ਰੁਪਏ ਦੀ ਭਾਰੀ ਗਿਰਾਵਟ ਰਹੀ ਅਤੇ ਇਹ 46,800 ਰੁਪਏ ਪ੍ਰਤੀ ਕਿਲੋਗ੍ਰਾਮ ਵਿਕੀ ਜੋ ਪੰਜ ਹਫਤੇ ਤੋਂ ਜ਼ਿਆਦਾ ਦਾ ਹੇਠਲਾ ਪੱਧਰ ਹੈ। ਦੋਵਾਂ ਕੀਮਤੀ ਧਾਤੂਆਂ ਦੀ ਚਮਕ ਲਗਾਤਾਰ ਦੂਜੇ ਦਿਨ ਫਿੱਕੀ ਪਈ ਹੈ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਉੱਥੇ ਸੋਨਾ ਹਾਜ਼ਿਰ ਇਕ ਫੀਸਦੀ ਤੋਂ ਜ਼ਿਆਦਾ ਟੁੱਟ ਗਿਆ ਸੀ। ਇਸ ਦਾ ਅਸਰ ਅੱਜ ਸਥਾਨਕ ਬਾਜ਼ਾਰ 'ਤੇ ਦੇਖਿਆ ਗਿਆ ਹੈ। ਹਾਲਾਂਕਿ ਪਿਛਲੀ ਦਿਨ ਦੀ ਭਾਰੀ ਗਿਰਾਵਟ ਦੇ ਬਾਅਦ ਕੌਮਾਂਤਰੀ ਸਰਾਫਾ ਬਾਜ਼ਾਰ 'ਚ ਅੱਜ ਥੋੜ੍ਹਾ ਸੁਧਾਰ ਦੇਖਿਆ ਗਿਆ। ਸੋਨਾ ਹਾਜ਼ਿਰ 0.10 ਫੀਸਦੀ ਦਾ ਮਜ਼ਬੂਤੀ ਦੇ ਨਾਲ 1,567.18 ਡਾਲਰ ਪ੍ਰਤੀ ਔਂਸ 'ਤੇ ਰਿਹਾ। ਉੱਧਰ ਫਰਵਰੀ ਦਾ ਅਮਰੀਕੀ ਸੋਨਾ ਵਾਇਦਾ 1.40 ਫੀਸਦੀ ਟੁੱਟ ਕੇ 1,568.40 ਡਾਲਰ ਪ੍ਰਤੀ ਔਂਸ 'ਤੇ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਅਮਰੀਕੀ ਫੈਡਰਲ ਰਿਜ਼ਰਵ ਦੀ ਬੈਠਕ ਦੇ ਬਾਅਦ ਜਾਰੀ ਹੋਣ ਵਾਲੇ ਬਿਆਨ ਤੋਂ ਪਹਿਲਾਂ ਨਿਵੇਸ਼ਕਾਂ ਦੀ ਸਾਵਧਾਨੀ ਦੇ ਕਾਰਨ ਸੋਨੇ 'ਤੇ ਦਬਾਅ ਹੈ। ਉੱਧਰ ਨੋਵੇਲ ਕੋਰੋਨਾ ਵਾਇਰਸ ਦੇ ਆਰਥਿਕ ਪ੍ਰਭਾਵਾਂ 'ਤੇ ਵੀ ਨਿਵੇਸ਼ਕਾਂ ਦੀ ਨਜ਼ਰ ਹੈ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ 0.30 ਫੀਸਦੀ ਚੜ੍ਹ ਕੇ 17.49 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ ਹੈ।  

Aarti dhillon

This news is Content Editor Aarti dhillon